ਜਲੰਧਰ: ਸ਼ਹਿਰ ਵਿੱਚ ਬੀਤੀ 14 ਤਰੀਕ ਨੂੰ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ 4 ਮੁਲਜ਼ਮਾਂ 'ਚੋਂ ਪੁਲਿਸ ਨੇ 3 ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਕਾਬੂ ਕਰ ਲਿਆ ਹੈ। ਇੱਨ੍ਹਾਂ 'ਚੋਂ ਇੱਕ ਮੁਲਜ਼ਮ ਅਜੇ ਫਰਾਰ ਹੈ। ਇਸ ਦੀ ਜਾਣਕਾਰੀ ਐਸਐਚਓ ਰਵਿੰਦਰ ਸਿੰਘ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਦੀ ਬੀਤੀ 14 ਤਰੀਕ ਨੂੰ 4 ਨੌਜਵਾਨਾਂ ਵੱਲੋਂ ਲਾਡੋਵਾਲੀ ਰੋਡ ਉੱਤੇ ਸਥਿਤ ਪ੍ਰੀਤ ਨਗਰ ਵਿੱਚ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੇਜ਼ਧਾਰ ਹਥਿਆਰ ਨਾਲ ਤੋੜੇ ਗਏ ਸਨ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਇਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸ਼ਨੀਵਾਰ ਦੀ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪਰ ਅਜੇ ਇੱਕ ਮੁਲਜ਼ਮ ਫਰਾਰ ਹੈ।
ਉਨ੍ਹਾਂ ਨੇ ਇਨ੍ਹਾਂ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਕਿ ਇੱਕ ਦਾ ਨਾਂਅ ਵਿਸ਼ਾਲ ਹੈ ਜੋ ਕਿ ਵਡੇਰੀ ਦਾ ਵਸਨੀਕ ਹੈ। ਦੂਜਾ ਲੱਕੀ ਜੋ ਕਿ ਰਾਮਾ ਮੰਡੀ ਦਾ ਵਸਨੀਕ ਹੈ ਤੇ ਤੀਸਰਾ ਵਿਨੇ ਕੁਮਾਰ ਜੋ ਕਿ ਰਾਮਾ ਮੰਡੀ ਦਾ ਵਸਨੀਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਿੰਨੋਂ ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਗੱਡੀਆਂ ਦੇ ਸ਼ੀਸੇ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਤੋੜੇ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਲੋ ਇੱਕ ਬੈਟ, ਇੱਕ ਦਾਤ ਤੇ ਇੱਕ ਚਾਕੂ ਬਰਾਮਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਉੱਤੇ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਚੌਥੇ ਮੁਲਜ਼ਮ ਦੀ ਭਾਲ ਵਿੱਚ ਲੱਗੀ ਹੋਈ ਹੈ ਜਲਦ ਹੀ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
ਇਹ ਵੀ ਪੜ੍ਹੋ:ਮੋਗਾ ਵਿੱਚ ਦੂਜੀ ਵਾਰ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ