ETV Bharat / state

ਗੁਰਦਾਸ ਮਾਨ ਖ਼ਿਲਾਫ਼ ਫਿਰ ਭੜਕੇ ਸਿੱਖ - ਜਲੰਧਰ ਵਿਖੇ ਪੁਤਲਾ ਫੂਕਿਆ

ਤੀਜੇ ਸਿੱਖ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਬਿਆਨ ਦੇ ਕੇ ਪ੍ਰਸਿੱਧ ਗਾਇਕ ਗੁਰਦਾਸਮਾਨ ਬੁਰੀ ਤਰ੍ਹਾਂ ਘਿਰ ਗਏ ਹਨ। ਉਨ੍ਹਾਂ ਵਿਰੁੱਧ ਮਾਮਲਾ ਵੀ ਦਰਜ ਹੋ ਚੁੱਕਾ ਹੈ। ਹਾਲਾਂਕਿ ਉਹ ਆਪਣੇ ਬਿਆਨ ਬਾਰੇ ਮਾਫੀ ਮੰਗ ਚੁੱਕੇ ਹਨ ਪਰ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ ਤੇ ਉਹ ਗੁਰਦਾਸ ਮਾਨ ਦੀ ਗਿਰਫਤਾਰੀ ਦੀ ਮੰਗ ਕਰ ਰਹੀਆਂ ਹਨ।

ਗੁਰਦਾਸ ਮਾਨ ਖਿਲਾਫ ਫਿਰ ਭੜਕੇ ਸਿੱਖ
ਗੁਰਦਾਸ ਮਾਨ ਖਿਲਾਫ ਫਿਰ ਭੜਕੇ ਸਿੱਖ
author img

By

Published : Sep 6, 2021, 6:43 PM IST

ਜਲੰਧਰ: ਪੰਜਾਬੀ ਗਾਇਕ ਗੁਰਦਾਸ ਮਾਨ ਦੇ ਖਿਲਾਫ ਸਿੱਖ ਜਥੇਬੰਦੀਆਂ ਮੁੜ ਭੜਕ ਉਠੀਆਂ ਹਨ। ਇਸੇ ਸਿਲਸਿਲੇ ਵਿੱਚ ਸਿੱਖਾਂ ਨੇ ਅੱਜ ਜਲੰਧਰ ਦੇ ਬੀਐਮਸੀ ਚੌਂਕ ਵਿਖੇ ਪੁਤਲਾ ਫੂਕ ਮੁਜਾਹਰਾ ਕੀਤਾ । ਇਸ ਮੌਕੇ ਸਿੱਖ ਜਥੇਬੰਦੀ ਨੇ ਗੁਰਦਾਸ ਮਾਨ ਦੀ ਗਿਰਫਤਾਰੀ ਦੀ ਮੰਗ ਕੀਤੀ। ਗਿਰਫਤਾਰੀ ਨਾ ਹੋਣ ਦੀ ਸੂਰਤ ਵਿੱਚ ਰੋਸ ਤੇਜ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਜਿਕਰਜੋਗ ਹੈ ਕੇ ਕੁਝ ਸਮਾਂ ਪਹਿਲਾਂ ਗੁਰਦਾਸ ਮਾਨ ਵੱਲੋਂ ਇਕ ਲਾਈਵ ਪ੍ਰੋਗਰਾਮ ਵਿੱਚ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਬਾਰੇ ਟਿੱਪਣੀ ਕੀੱਤੀ ਗਈ ਸੀ। ਜਿਸ ਤੋਂ ਬਾਅਦ ਸਿਖਾਂ ਦੇ ਭਾਰੀ ਵਿਰੋਧ ਤੋਂ ਬਾਅਦ ਪੁਲਿਸ ਵੱਲੋਂ ਗੁਰਦਾਸ ਮਾਨ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਜੇ ਤੱਕ ਉਸ ਨੂੰ ਗਿਰਫਤਾਰ ਨਹੀਂ ਕੀਤਾ ਗਿਆ ਤੇ ਹੁਣ ਕੱਲ ਮੰਗਲਵਾਰ ਨੂੰ ਗੁਰਦਾਸ ਮਾਨ ਦੀ ਜਮਾਨਤ ਬਾਰੇ ਜਲੰਧਰ ਵਿਖੇ ਪੇਸ਼ੀ ਹੈ।

ਗੁਰਦਾਸ ਮਾਨ ਖਿਲਾਫ ਫਿਰ ਭੜਕੇ ਸਿੱਖ

ਸਿੱਖ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਗੁਰਦਾਸ ਮਾਨ ਨੂੰ ਗਿਰਫ਼ਤਾਰ ਕੀਤਾ ਜਾਏ। ਅੱਜ ਇਸੇ ਨੂੰ ਲੈਕੇ ਜਲੰਧਰ ਵਿਖੇ ਇਹ ਮੁਜਾਹਰਾ ਕੀਤਾ ਗਿਆ। ਇਸ ਵਿਚ ਸਿੱਖ ਜਥੇਬੰਦੀ ਦੇ ਅਹੁਦੇਦਾਰ ਮਨਜੀਤ ਸਿੰਘ ਕਰਤਾਰਪੁਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਗੁਰਦਾਸ ਮਾਨ ਨੂੰ ਨਾ ਗਿਰਫ਼ਤਾਰ ਕਰਕੇ ਸਿੱਖਾਂ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਉਨ੍ਹਾਂ ਮੰਗ ਕੀਤੀ ਕਿ ਗੁਰਦਾਸ ਮਾਨ ਨੂੰ ਗਿਰਫ਼ਤਾਰ ਕੀਤਾ ਜਾਏ।

ਇਹ ਵੀ ਪੜ੍ਹੋ:ਵਿਜੀਲੈਂਸ ਨੇ ਸੈਣੀ ਵਿਰੁੱਧ ਦਿੱਤੀ ਹਤਕ ਸ਼ਿਕਾਇਤ, ਅਦਾਲਤ ਵੱਲੋਂ ਨੋਟਿਸ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.