ਹੁਸ਼ਿਆਰਪੁਰ: ਮਾਹਿਲਪੁਰ ਬਲਾਕ ਦੇ ਪਿੰਡ ਬਾੜੀਆਂ ਕਲਾਂ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Chief Minister Parkash Singh Badal) ਵੱਲੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪਿੰਡ ਦੀ ਪੰਚਾਇਤ ਨੇ ਸਰਕਾਰੀ ਕੁਆਰਟਰ (Government Quarters) 'ਚੋਂ ਔਰਤ ਨੂੰ ਬਾਹਰ ਕੱਢ ਕੇ ਤਾਲਾ ਲਗਾ ਕੇ ਫ਼ੂਕ ਹੀ ਕੱਢ ਕੇ ਰੱਖ ਦਿੱਤੀ ਹੈ। ਘਰ ਦੇ ਬਾਹਰ ਬੈਠੀ ਔਰਤ ਕੜਕਦੀ ਠੰਡ ਵਿਚ ਇੰਨਸਾਫ਼ ਦੀ ਮੰਗ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਤਾ ਰਾਣੀ ਪੁੱਤਰੀ ਪਿਆਰਾ ਲਾਲ ਨੇ ਰੋਂਦੇ ਹੋਏ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ (SAD-BJP government) ਵੇਲੇ ਬਣੀ ਇਸ ਕਾਲੋਨੀ ਵਿੱਚ ਉਸ ਦੇ ਪਿਤਾ ਨੂੰ ਇਹ ਮਕਾਨ ਮਿਲਿਆ ਸੀ।
ਉਸ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ (Death) ਹੋ ਗਈ ਜਿਸ ਕਾਰਨ ਉਸ ਦੇ ਮਾਪਿਆਂ ਦਾ ਪਿਆ ਸਮਾਨ ਅਤੇ ਉਸ ਦੀ ਦੇਖ਼ਭਾਲ ਲਈ ਉਹ ਇੱਥੇ ਅਕਸਰ ਆਉਂਦੀ ਰਹਿੰਦੀ ਹੈ, ਜਦਕਿ ਕੁਆਰਟਰ ਨੂੰ ਲੱਗਾ ਮੀਟਰ ਵੀ ਉਸ ਦੇ ਪਿਤਾ ਦਾ ਦੇ ਨਾਮ 'ਤੇ ਹੈ।
ਉਸ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਦੀ ਪੰਚਾਇਤ (Village Panchayat) ਨੇ ਉਸ ਨੂੰ ਜੂਨ ਮਹੀਨੇ ਤੋਂ ਹੀ ਇਹ ਮਕਾਨ ਖ਼ਾਲੀ ਕਰਨ ਲਈ ਕਹਿ ਜਾ ਰਿਹਾ ਸੀ, ਪਰ ਉਸ ਦੇ ਪਿਤਾ ਨੂੰ ਅਲਾਟ ਹੋਏ ਮਕਾਨ ਨੂੰ ਉਸ ਵੱਲੋਂ ਖ਼ਾਲੀ ਕਰਨ ਤੋਂ ਇੰਨਕਾਰ ਕਰ ਦਿੱਤਾ ਅਤੇ ਬੀਤੇ ਦਿਨੀ ਜਦੋਂ ਉਹ ਆਪਣੇ ਸਹੁਰਾ ਪਿੰਡ ਰੁੜਕੇ (Rurke village) ਗਈ ਹੋਈ ਸੀ ਤਾਂ ਪਿੱਛੋਂ ਪੰਚਾਇਤ ਨੇ ਉਸ ਦਾ ਸਮਾਨ ਬਾਹਰ ਕੱਢ ਕੇ ਖੁੱਲ੍ਹੇ ਅਸਮਾਨ ਹੇਠਾਂ ਰੱਖ ਦਿੱਤਾ ਅਤੇ ਆਪਣਾ ਤਾਲਾ ਲਗਾ ਕੇ ਉਸ ਨੂੰ ਵੀ ਘਰੋਂ ਬੇਘਰ ਕਰ ਦਿੱਤਾ।
ਦੂਜੇ ਪਾਸੇ ਇਸ ਸਬੰਧੀ ਪੰਚਾਇਤ ਮੈਂਬ ਰਾਮ ਪਾਲ ਨੇ ਕਿਹਾ ਕਿ ਸੀਤਾ ਰਾਣੀ ਆਪਣੇ ਸਹੁਰੇ ਪਿੰਡ ਰੁੜਕਾ (Rurke village) ਵਿਖੇ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਬਕਾਇਦਾ ਮਤਾ ਕੇ ਬਲਾਕ ਪੰਚਾਇਤ ਅਫ਼ਸਰ ਨੂੰ ਦੱਸ ਕੇ ਮਕਾਨ ਮਾਲਕ ਤੋਂ ਚਾਬੀ ਲੈਕੇ ਇਸ ਮਕਾਨ ਨੂੰ ਖਾਲੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਕਾਨ ਵਿੱਚ ਹੁਣ ਕੋਈ ਰਹਿੰਦਾ ਨਹੀਂ ਹੈ, ਉਨ੍ਹਾਂ ਕਿਹਾ ਕਿ ਇਹ ਮਕਾਨ ਕਿਸੇ ਲੋੜ ਵੰਦ ਵਿਅਕਤੀ ਨੂੰ ਦਿੱਤਾ ਜਾਵੇਗਾ ਜਿਸ ਤੋਂ ਮਕਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਹਿਮਾਚਲ 'ਚ ਸਾਹਮਣੇ ਆਇਆ ਓਮੀਕਰੋਨ ਦਾ ਪਹਿਲਾ ਮਾਮਲਾ, ਮੰਡੀ ਦੀ ਮਹਿਲਾ ਨਿਕਲੀ ਪਾਜ਼ੀਟਿਵ