ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਸ਼ਾਹਪੁਰ ਦੇ ਨਜ਼ਦੀਕ ਬੰਦ ਪਈ ਗਊਸ਼ਾਲਾ ਦੀ ਛੱਤ ਨਾਲ ਲਟਕਦੀ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਮਿਲਣ ਦੇ ਕਾਰਨ ਇਲਾਕੇ ਦੇ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਾਕਾਰੀ ਅਨੁਸਾਰ ਰਾਹਗੀਰਾਂ ਨੇ ਨੌਜਵਾਨ ਦੀ ਲਾਸ਼ ਲਟਕਦੀ ਦੇਖੀ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਨਜਦੀਕ ਉਸਦਾ ਛੋਟਾ ਹਾਥੀ ਨੰਬਰ ਪੀ ਬੀ 07 ਬੀ ਆਰ 0812 ਖੜ੍ਹਾ ਸੀ।
ਬੰਦ ਪਈ ਗਊਸ਼ਾਲਾ ਦੀ ਛੱਤ ਨਾਲ ਲਟਕਦੀ ਮਿਲੀ ਲਾਸ਼
ਨੌਜਵਾਨ ਦੀ ਪਛਾਣ ਬ੍ਰਿਜ ਮੋਹਨ (27) ਪੁੱਤਰ ਸਵਰਗਵਾਸੀ ਧਰਮਪਾਲ ਵਾਸੀ ਵਾਰਡ ਨੰਬਰ ਪੰਜ ਗੜ੍ਹਸ਼ੰਕਰ ਵਜੋਂ ਹੋਈ। ਪਰਿਵਾਰਕ ਮੈਂਬਰਾਂ ਅਨੁਸਾਰ ਬ੍ਰਿਜਮੋਹਨ ਛੋਟਾ ਹਾਥੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਹ ਐਤਵਾਰ ਨੂੰ ਘਰੋਂ ਕੰਮ ਤੇ ਗਿਆ ਸੀ ਪਰ ਵਾਪਸ ਨਹੀਂ ਆਇਆ।
ਕੰਮ ਨਾ ਮਿਲਣ ਕਾਰਨ ਰਹਿੰਦਾ ਸੀ ਪਰੇਸ਼ਾਨ-ਪਰਿਵਾਰ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕੰਮ ਨਾ ਮਿਲਣ ਦੇ ਕਾਰਨ ਪਰੇਸ਼ਾਨ ਰਹਿੰਦਾ ਸੀ ਤੇ ਹੋ ਸਕਦਾ ਇਸ ਕਰਕੇ ਉਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਬਾਕੀ ਜਾਂਚ ਤੋਂ ਬਾਅਦ ਪਤਾ ਲੱਗੇਗਾ। ਓਧਰ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਲਾਸ਼ ਨੂੰ ਕਬਜ਼ ਚ ਲੈਕੇ ਮਾਮਲੇ ਦੀ ਅਗੇਲਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਜਾਂਚ ਕੀਤੀ ਸ਼ੁਰੂ
ਇਹ ਵੀ ਪੜ੍ਹੋ:BSF ਦੀ ਗੱਡੀ ਨੇ ਬੈਟਰੀ ਰਿਕਸ਼ਾ ਨੂੰ ਮਾਰੀ ਟੱਕਰ, 2 ਹਲਾਕ