ਹੁਸ਼ਿਆਰਪੁਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੇ 134ਵੇਂ ਸਥਾਪਨਾ ਦਿਵਸ ਦੇ ਮੌਕੇ ਪ੍ਰੈਸ ਕਾਨਫਰੰਸ ਕਰਦਿਆਂ ਆਜ਼ਾਦੀ ਦੇ ਤੋਂ ਲੈ ਕੇ ਅੱਜ ਤੱਕ ਸੀਨੀਅਰ ਪਾਰਟੀ ਦੇ ਹੱਕਾਂ ਵੱਲੋਂ ਦਿੱਤੀ ਕੁਰਬਾਨੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸੰਘਰਸ਼ ਅਤੇ ਬਲੀਦਾਨ ਵਾਲੀ ਪਾਰਟੀ ਹੈ। ਜਾਖੜ ਨੇ ਕਿਹਾ ਕਿ ਭਾਜਾਪਾ ਬੇਰੋਜ਼ਗਾਰੀ, ਆਰਥਿਕ ਮੰਦੀ ਅਤੇ ਦੇਸ਼ ਦੀਆਂ ਬਾਕੀ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਲਈ ਐਨਆਰਸੀ ਅਤੇ ਸੀਏਏ ਵਰਗੇ ਕਾਨੂੰਨ ਲਾਗੂ ਕਰ ਰਹੀ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਲਈ ਹਮੇਸ਼ਾਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਨਾਲ ਹੀ ਉਨ੍ਹਾਂ ਭਾਜਪਾ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਮੋਹਾਲੀ ਹਵਾਈ ਅੱਡੇ ਦੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਾਖੜ ਨੇ ਕਿਹਾ ਜਦ ਵੀ ਕੋਈ ਮਸਲਾ ਪੈਦਾ ਹੁੰਦਾ ਹੈ ਤਾਂ ਭਾਜਪਾ ਇਸ ਮੁੱਦੇ ਨੂੰ ਗੁੰਮਰਾਹ ਕਰਨ ਲਈ ਗਲਤ ਢੰਗ ਦੀ ਵਰਤੋਂ ਕਰਦੀ ਹੈ।
ਜਿਵੇਂ ਕਿ ਪਿਆਜ਼ ਮਹਿੰਗੇ ਹੋਣ ਮਗਰੋਂ ਲੋਕਾਂ ਦਾ ਧਿਆਨ ਖਿੱਚਣ ਲਈ ਐਨਆਰਸੀ ਲਾਗੂ ਕਰ ਦਾ ਐਲਾਨ ਕਰ ਦਿੱਤਾ ਗਿਆ ਅਤੇ ਆਲੂਆਂ ਦੀ ਡਿੱਗ ਰਹੀ ਕੀਮਤ ਤੋਂ ਧਿਆਨ ਹਟਾਉਣ ਸੀਏਏ ਦਾ ਰੌਲਾ ਪਾ ਦਿੱਤਾ ਗਿਆ। ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ 5 ਟ੍ਰਿਲਿਅਨ ਡਾਲਰ ਦੀ ਆਰਥਿਕਤਾ ਲੈਕੇ ਆਉਣ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਲੋਕਾਂ ਦੀਆਂ ਦੁਕਾਨਾ ਬੰਦ ਹੋ ਰਹੀਆਂ ਹਨ।
ਉਨ੍ਹਾਂ ਵਿਰੋਧੀ ਧਿਰ ਨੂੰ ਤੰਜ ਕੱਸਦਿਆਂ ਭਾਰਤ ਦੇ ਇੱਕ ਆਮ ਨਾਗਰਿਕ ਵਾਂਗ ਸਵਾਲ ਕਰਦਿਆਂ ਪੁੱਛਿਆ ਕਿ ਅਜ਼ਾਦੀ ਦੀ ਲੜਾਈ ਦੋਰਾਨ ਜਦ 22 ਸਾਲ ਦੀ ਉਮਰ ਵਿੱਚ ਭਗਤ ਸਿੰਘ ਦੇਸ਼ ਲਈ ਜਾਨ ਦੇ ਗਿਆ ਤਾਂ ਉਸ ਵੇਲੇ ਸਭ ਕਿੱਥੇ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੋਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਂਅ 'ਤੇ ਹੀ ਰੱਖਿਆ ਜਾਣਾ ਚਾਹੀਦਾ ਹੈ। ਜਾਖੜ ਨੇ ਅਕਾਲੀ ਪ੍ਰਧਾਨ ਨੂੰ ਇੱਕ ਵਪਾਰੀ ਦੱਸਦਿਆਂ ਕਿਹਾ ਕਿ ਉਹ ਇੱਕ ਲੀਡਰ ਨਹੀਂ ਬਲਕਿ ਬਿਜ਼ਨਸਮੈਨ ਹਨ।