ETV Bharat / state

ਸੇਵਾ ਮੁਕਤ ਪ੍ਰਿੰਸੀਪਲ ਦੇ ਘਰੋਂ ਸਤਿਕਾਰ ਕਮੇਟੀ ਵਾਲੇ ਜ਼ਬਰੀ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਇੱਕ ਸੇਵਾ ਮੁਕਤ ਗੁਰਸਿੱਖ ਪ੍ਰਿੰਸੀਪਲ ਦੇ ਘਰ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜ਼ਬਰਦਸਤੀ ਇਹ ਕਹਿ ਕੇ ਲੈ ਗਏ ਕਿ ਉਸ ਘਰ 'ਚ ਮੀਟ-ਆਂਡੇ ਦੀ ਵਰਤੋਂ ਕੀਤੀ ਜਾਂਦੀ ਹੈ।

ਫ਼ੋਟੋ
ਫ਼ੋਟੋ
author img

By

Published : Aug 14, 2020, 4:19 AM IST

ਹੁਸ਼ਿਆਰਪੁਰ: ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਇਕ ਗੁਰਸਿੱਖ ਸੇਵਾ ਮੁਕਤ ਪ੍ਰਿੰਸੀਪਲ ਦੇ ਘਰ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜ਼ਬਰਦਸਤੀ ਇਹ ਕਹਿ ਕੇ ਲੈ ਗਏ ਕਿ ਉਸ ਘਰ 'ਚ ਮੀਟ-ਆਂਡੇ ਦੀ ਵਰਤੋਂ ਕੀਤੀ ਜਾਂਦੀ ਹੈ। ਕਮੇਟੀ ਦੇ ਮੁਖੀ ਬਲਬੀਰ ਸਿੰਘ ਮੁੱਛਲ ਦਾ ਬੀਤੇ ਦਿਨੀਂ ਵਾਪਰੀ ਇਸ ਘਟਨਾ ਬਾਰੇ ਕਹਿਣਾ ਹੈ ਕਿ ਮੀਟ ਅਤੇ ਆਂਡੇ ਦਾ ਸੇਵਨ ਕਰਨ ਵਾਲਾ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਘਰ 'ਚ ਨਹੀਂ ਰੱਖ ਸਕਦਾ।

ਵੀਡੀਓ

ਦੂਜੇ ਪਾਸੇ ਸਬੰਧਤ ਸਾਬਕਾ ਪ੍ਰਿੰਸੀਪਲ 78 ਸਾਲਾ ਜਸਵੰਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਸ ਨਾਲ ਧੱਕੇਸ਼ਾਹੀ ਹੋਈ ਹੈ ਅਤੇ ਉਹ ਆਪਣੇ ਗੁਰੂ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦਾ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਸੰਧੂ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ 'ਚ 10 ਸਾਲ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਪਿੱਛੋਂ 2002 'ਚ ਰਿਟਾਇਰ ਹੋ ਗਏ ਸਨ ਅਤੇ ਅੱਜ ਕੱਲ੍ਹ ਆਪਣੇ ਪਿੰਡ ਬੱਸੀ ਜਲਾਲ (ਹੁਸ਼ਿਆਰਪੁਰ) 'ਚ ਰਹਿੰਦੇ ਹਨ।

ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਉਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਘਰ ਲਿਆਏ ਸਨ, ਉਦੋਂ ਹੀ ਉਨ੍ਹਾਂ ਅੰਮ੍ਰਿਤ ਛੱਕ ਲਿਆ ਸੀ। ਉਨ੍ਹਾਂ ਕਿਹਾ ਕਿ ਮੈਂ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਗੁਰਬਾਣੀ ਦਾ ਪਾਠ ਕਰਦਾ ਹੈ ਅਤੇ ਸਾਲ 'ਚ 3-4 ਪਾਠ ਮੁਕੰਮਲ ਕਰ ਲੈਂਦਾ ਹਾਂ। ਗੁਰੂ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ।

ਮੈਂ ਸਤਿਕਾਰ ਕਮੇਟੀ ਵਾਲਿਆਂ ਨੂੰ ਕਿਹਾ ਕਿ ਮੈਂ ਆਪਣੇ ਗੁਰੂ ਤੋਂ ਬਗੈਰ ਨਹੀਂ ਰਹਿ ਸਕਦਾ ਪਰ ਉਨ੍ਹਾਂ ਮੇਰੀ ਇਕ ਨਹੀਂ ਸੁਣੀ ਅਤੇ ਉਹ ਬੀੜ ਲੈ ਗਏ। ਹੁਣ ਮੈਂ ਆਪਣੇ ਘਰ 'ਚ ਬਹੁਤ ਸੁੰਨਸਾਨ ਮਹਿਸੂਸ ਕਰ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.