ਲੁਧਿਆਣਾ : ਬੀਤੇ ਦਿਨੀਂ ਲੁਧਿਆਣਾ ਦੇ ਜਨਕਪੁਰੀ ਇਲਾਕੇ ਦੇ ਵਿੱਚ ਗੁਜਰਾਤ ਦੇ ਇੱਕ ਵਪਾਰੀ ਦੇ ਅਗਵਾਹ ਦੇ ਮਾਮਲੇ ਦੇ ਅੰਦਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਕੇਂਦਰੀ ਦੇ ਏਸੀਪੀ ਏਕੇ ਭਨੋਟ ਨੇ ਦੱਸਿਆ ਕਿ ਇਹ ਮਾਮਲਾ ਕਾਫੀ ਸੁਰਖੀਆਂ 'ਚ ਸੀ। ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਇਹ ਕੋਈ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਸੁਜੀਤ ਦਿਨਕਰ ਨਾ ਦਾ ਵਿਅਕਤੀ ਆਪਣੀ ਦੁਕਾਨ ਤੋਂ ਲਾਪਤਾ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਦੇ ਹੋਏ ਮਗਨਦੀਪ ਸਿੰਘ, ਯਸ਼ੀਨ ਨਾ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਹੀ ਨੂਰ ਵਾਲਾ ਰੋਡ ਇਲਾਕੇ ਦੇ ਰਹਿਣ ਵਾਲੇ ਹਨ।
ਦੋ ਮੁਲਜ਼ਮ ਕੀਤੇ ਗ੍ਰਿਫਤਾਰ
ਏਸੀਪੀ ਪਰਨੋਟ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੋਵੇਂ ਹੀ ਨੂਰ ਵਾਲਾ ਰੋਡ ਇਲਾਕੇ ਦੇ ਰਹਿਣ ਵਾਲੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁੱਲ 6 ਮੁਲਜ਼ਮਾਂ ਦੇ ਨਾਲ ਸਾਹਮਣੇ ਆਏ ਹਨ। 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ 2 ਨਾਮਜ਼ਦ ਕੀਤੇ ਹਨ ਜਿਨਾਂ ਵਿੱਚ ਇੱਕ ਸ਼ੁਭਮ ਅਤੇ ਦੂਜਾ ਸਹਾਬੁਦੀਨ ਹੈ। ਉਹਨਾਂ ਦੱਸਿਆ ਕਿ ਮਿਲਰਗੰਜ ਚੌਂਕੀ ਦੀ ਬੈਕ ਸਾਈਡ ਤੇ ਸੁਜੀਤ ਕੰਮ ਕਰਦਾ ਸੀ। ਉਹਨਾਂ ਕਿਹਾ ਕਿ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇੱਕ ਕਿਰਾਏ ਦੀ ਮਕਾਨ 'ਤੇ ਰਹਿੰਦਾ ਸੀ। ਸੁਜੀਤ ਦਿਨਕਰ ਨੂੰ ਵੀ ਪੁਲਿਸ ਨੇ ਰਿਕਵਰ ਕਰ ਲਿਆ ਹੈ। ਉਹਨਾਂ ਕਿਹਾ ਕਿ ਉਸ ਤੋਂ ਵੀ ਅਸੀਂ ਪੁੱਛਕਿੱਛ ਕੀਤੀ ਹੈ ਉਸ ਨੂੰ ਇਹ ਦੱਸਿਆ ਕਿ ਉਹ ਤਿੰਨ ਚਾਰ ਮਹੀਨੇ ਪਹਿਲਾਂ ਹੀ ਆਇਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾਵੇਗਾ, ਪੁੱਛਗਿੱਛ ਮੌਕੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਸੀ ਪੂਰਾ ਮਾਮਲਾ
ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਜੀਤ ਸੇਲ ਟੈਕਸ ਦੀਆਂ ਰਿਟਰਨਾਂ ਭਰਾਉਣ ਲਈ ਇਨਕਮ ਟੈਕਸ ਦੇ ਵਕੀਲ ਸਿਮਰਤ ਸਿੰਘ ਦੇ ਕੋਲ ਜਨਕਪੁਰੀ ਵਿੱਚ ਆਇਆ ਸੀ। ਉਹ ਉਹਨਾਂ ਦੇ ਦਫਤਰ ਦੇ ਬਾਹਰ ਸੜਕ 'ਤੇ ਖੜੇ ਹੋਕੇ ਇੰਤਜ਼ਾਰ ਕਰ ਰਹੇ ਸਨ। ਇਸੇ ਦੌਰਾਨ ਸਫੇਦ ਰੰਗ ਦੀ ਆਈ20 ਕਾਰ ਵਿੱਚ ਪੰਜ ਵਿਅਕਤੀ ਸਵਾਰ ਹੋ ਕੇ ਆਏ ਜੋ ਸੁਜੀਤ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਕਈ ਘੰਟੇ ਬੀਤ ਜਾਣ ਦੇ ਬਾਵਜੂਦ ਜਦੋਂ ਸੁਜੀਤ ਸਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਹਨਾਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਇਸ ਸਬੰਧੀ ਕਾਰੋਬਾਰੀ ਦੇ ਅਕਾਊਂਟੈਂਟ ਜਗਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤਕਰਤਾ ਨੇ ਖਦਸ਼ਾ ਜਾਹਿਰ ਕੀਤਾ ਕਿ ਸੁਜੀਤ ਦੇ ਪਾਰਟਨਰ ਦਿਬਰੇ ਰਜਿੰਦਰ ਭਾਈ ਨੇ ਸੁਜੀਤ ਨੂੰ ਅਗਵਾ ਕਰਨ ਲਈ ਨੌਜਵਾਨ ਭੇਜੇ ਸਨ ਕਿਉਂਕਿ ਸੁਰਜੀਤ ਅਤੇ ਰਜਿੰਦਰ ਭਾਈ ਦੇ ਵਿਚਕਾਰ ਪੈਸਿਆਂ ਦੀ ਲੈਣ-ਦੇਣ ਦੇ ਚਲਦੇ ਕਈ ਵਾਰ ਫੋਨ 'ਤੇ ਬਹਿਸ ਹੋਈ ਸੀ ।