ਹੁਸ਼ਿਆਰਪੁਰ: ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਜੰਗ (Ongoing war between Russia and Ukraine) ਨੂੰ ਲੈ ਕੇ ਜਿੱਥੇ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਉੱਥੇ ਯੂਕਰੇਨ ਦੇ ਵਿੱਚ ਫਸੇ ਪੰਜਾਬ ਦੇ ਵਿਦਿਆਰਥੀਆਂ (Punjab students stranded in Ukraine) ਦੇ ਮਾਪਿਆਂ ਦਾ ਆਪਣੇ ਬੱਚਿਆਂ ਦੀ ਸਲਾਮਤੀ ਲਈ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਸਬ ਡਵੀਜਨ ਗੜ੍ਹਸ਼ੰਕਰ ਦੇ ਪਿੰਡ ਡੋਗਰਪੁਰ (Dogarpur village of Garhshankar) ਦਾ ਨੌਜਵਾਨ ਪ੍ਰਭਦੀਪ ਸਿੰਘ ਪੁੱਤਰ ਬਲਵੀਰ ਸਿੰਘ ਜੋ ਅਕਤੂਬਰ ਮਹੀਨੇ ਵਿੱਚ ਯੂਕਰੇਨ ਦੇ ਕੀਵ ਸ਼ਹਿਰ (Kiev city of Ukraine) ਵਿੱਚ ਪੜਨ ਗਿਆ ਸੀ ਅਤੇ ਹੁਣ ਰੂਸ ਅਤੇ ਯੂਕਰੇਨ ਵਿੱਚ ਲੱਗੀ ਲੜਾਈ ਕਾਰਨ ਵਿਦਿਆਰਥੀਆਂ ਨੂੰ ਬੰਕਰਾਂ ਅਤੇ ਬੇਸਮੈਂਟਾਂ ਦੇ ਵਿੱਚ ਛੁਪ-ਛੁਪ ਕੇ ਦਿਨ ਕੱਟਣੇ ਪੈ ਰਹੇ ਹਨ।
ਪ੍ਰਭਦੀਪ ਦੀ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 18 ਸਾਲ ਦੀ ਉਮਰ ਵਿੱਚ ਅਕਤੂਬਰ ਮਹੀਨੇ ਵਿੱਚ ਪੜਾਈ ਕਰਨ ਲਈ ਯੂਕਰੇਨ ਦੇ ਕੀਵ ਸ਼ਹਿਰ (Kiev city of Ukraine) ਵਿੱਚ ਗਿਆ ਸੀ ਤੇ ਉਹ ਉੱਥੇ ਪੜਾਈ ਕਰਨ ਦੇ ਨਾਲ-ਨਾਲ ਟੈਕਸੀ ਵੀ ਚਲਾਉਣ ਲੱਗ ਪਿਆ ਸੀ।
ਇਹ ਵੀ ਪੜ੍ਹੋ:ਪੋਲੈਂਡ ਬਾਰਡਰ 'ਤੇ ਫਸੇ ਭਾਰਤੀ ਵਿਦਿਆਰਥੀ, ਪੈਦਲ ਤੈਅ ਕੀਤਾ 40 ਕਿਲੋਮੀਟਰ ਸਫ਼ਰ... ਵੀਡੀਓ ਜਾਰੀ ਕਰਕੇ ਬਿਆਨ ਕੀਤਾ ਦਰਦ
ਪ੍ਰਭਦੀਪ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਬਲਵੀਰ ਸਿੰਘ ਵੀ ਵਿਦੇਸ਼ ਵਿੱਚ ਹੈ। ਜਿਸ ਦੇ ਕਾਰਨ ਉਹ ਆਪਣੇ ਬੇਟੇ ਦੀ ਚਿੰਤਾ ਵਿੱਚ ਡੁਬੇ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੱਦਦ ਦੀ ਗੁਹਾਰ (Seek help from Government of India) ਲਗਾਈ ਹੈ ਤਾਕਿ ਦੇ ਬੇਟੇ ਦੇ ਨਾਲ ਬਾਕੀ ਨੌਜਵਾਨਾਂ ਨੂੰ ਵੀ ਘਰ ਵਾਪਿਸ ਲਿਆਂਦਾ ਜਾਵੇ।
ਇਸ ਮੌਕੇ ਉਨ੍ਹਾਂ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕੇ ਉੱਥੇ ਉਨ੍ਹਾਂ ਦੇ ਪੁੱਤਰ ਦੇ ਦੱਸਣ ਮੁਤਾਬਿਕ ਹਾਲਾਤ ਬਹੁਤ ਹੀ ਖ਼ਰਾਬ ਹੋ ਗਏ ਹਨ ਅਤੇ ਉਹ ਹੁਣ ਰੋਟੀ ਲਈ ਵੀ ਤਰਸ ਰਹੇ ਹਨ।
ਇਹ ਵੀ ਪੜ੍ਹੋ:ਯੁੱਧ ਦੇ ਦੌਰਾਨ ਕ੍ਰੇਮਲਿਨ ਬੇਲਾਰੂਸ ਵਿੱਚ ਯੂਕਰੇਨ ਨਾਲ ਗੱਲਬਾਤ ਲਈ ਤਿਆਰ