ਹੁਸ਼ਿਆਰਪੁਰ: ਹੋਲੀ ਵਾਲੇ ਦਿਨ ਜਿਥੇ ਲੋਕੀ ਮੌਜ ਮਸਤੀ ਮਾਰਦੇ ਹਨ। ਇਕ ਦੂਜੇ ਨੂੰ ਰੰਗ ਨਾਲ ਰੰਗਦੇ ਹਨ ਉਥੇ ਹੀ ਕਈ ਘਟਨਾਵਾਂ ਅਜਿਹੀਆਂ ਵੀ ਸਾਹਮਣੇ ਆਉਂਦੀਆਂ ਹਨ ਜਿਥੇ ਲੜਾਈ ਝਗੜੇ ਹੋ ਜਾਂਦੇ ਹਨ ਤੇ ਇਕ ਦੂਜੇ ਦਾ ਨੁਕਸਾਨ ਵੀ ਹੁੰਦਾ ਹੈ। ਅਜਿਹਾ ਹੀ ਮਾਮਲਾ ਬੁੱਧਵਾਰ ਬਾਅਦ ਦੁਪਹਿਰ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿਥੇ ਮੁਹੱਲਾ ਕੀਰਤੀ ਨਗਰ ਵਿਖੇ ਮੌਜੂਦ ਅਹਾਤੇ ਦੇ ਬਾਹਰ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਨੱਚ ਰਹੇ ਕੁਝ ਬਿਹਾਰੀਆਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਿਹਾਰੀਆਂ ਨੇ ਸੜਕ ਤੋਂ ਲੰਘ ਰਹੇ ਇਕ ਮੋਟਰਸਾਈਕਲ ਸਵਾਰ 2 ਪੰਜਾਬੀ ਨੌਜਵਾਨਾਂ 'ਤੇ ਪਹਿਲਾਂ ਧੱਕੇ ਨਾਲ ਰੰਗ ਪਾਇਆ ਤੇ ਜਦੋਂ ਉਕਤ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸ਼ਰਾਬੀ ਹਾਲਤ 'ਚ ਬਿਹਾਰੀਆਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : Robbery in Amritsar : ਕਾਰ ਸਵਾਰ ਲੁਟੇਰਿਆਂ ਨੇ ਲੁੱਟਿਆ ਏਅਰਫੋਰਸ ਕਰਮਚਾਰੀ, 2 ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ
ਰਾਡਾਂ ਨਾਲ ਹਮਲਾ: ਘਟਨਾ ਦੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਰਮਨ ਨੇ ਦੱਸਿਆ ਕਿ ਉਹ ਵਕਤ ਕਰੀਬ 4 ਵਜੇ ਮੁਹੱਲਾ ਕੀਰਤੀ ਨਗਰ ਤੋਂ ਕੰਮ ਕਰਕੇ ਆਪਣੇ ਘਰ ਵਾਪਿਸ ਜਾ ਰਹੇ ਸੀ ਤਾਂ ਇਸ ਦੌਰਾਨ ਰੇਲਵੇ ਫਾਟਕ ਨਜ਼ਦੀਕ ਸਥਿਤ ਅਹਾਤੇ ਬਾਹਰ ਕੁਝ ਪ੍ਰਵਾਸੀ ਸ਼ਰਾਬ ਪੀ ਕੇ ਨੱਚ ਰਹੇ ਸੀ ਤੇ ਜਿਵੇਂ ਹੀ ਉਹ ਉਥੋਂ ਲੰਘਣ ਲੱਗੇ ਤਾਂ ਸ਼ਰਾਬੀਆਂ ਵਲੋਂ ਉਨ੍ਹਾਂ ਉਪਰ ਰੰਗ ਪਾ ਦਿੱਤਾ ਗਿਆ ਤੇ ਜਦੋਂ ਉਨ੍ਹਾਂ ਵਲੋਂ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਸਾਰਿਆਂ ਨੇ ਮਿਲ ਕੇ ਉਨ੍ਹਾਂ ਉਪਰ ਰਾਡਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਬਾਂਹ ਬੁਰੀ ਤਰ੍ਹਾਂ ਨਾਲ ਟੁੱਟ ਗਈ ਤੇ ਉਸਦਾ ਦੂਜਾ ਸਾਥੀ ਵੀ ਜ਼ਖਮੀ ਹੋ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਰਹੀਰਾਂ ਪੁਲਿਸ ਚੌਕੀ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮੌਕੇ ਤੋਂ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸਿ਼ਆ ਨਹੀਂ ਜਾਵੇਗਾ।
ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ: ਜ਼ਿਕਰਯੋਗ ਹੈ ਕਿ ਹੋਲੀ ਮੌਕੇ ਲੋਕ ਇੰਨੇ ਆਪੇ ਤੋਂ ਬਾਹਰ ਵੀ ਹੋ ਜਾਂਦੇ ਹਨ ਕਿ ਕਤਲ ਤੱਕ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ ਅਜਿਹਾ ਹੀ ਹੋਇਆ ਸੀ 8 ਮਾਰਚ ਦੇ ਦਿਨ ਜਦ ਹੋਲੀ ਮੌਕੇ ਸ਼ਰਾਬਣ ਦੇ ਨਸ਼ੇ ਵਿਚ ਜਲੰਧਰ ਦੇ ਟਰਾਂਸਪੋਰਟ ਨਗਰ 'ਚ ਸ਼ਰਾਬ ਪੀ ਰਹੇ ਨੌਜਵਾਨ ਇਕ ਦੂਜੇ ਨਾਲ ਭਿੜ ਗਏ। ਇਸ ਦੌਰਾਨ ਇਕ ਨੌਜਵਾਨ ਨੇ ਆਪਣੇ ਹੀ ਸਾਥੀ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।