ETV Bharat / state

ਜ਼ਮੀਨ 'ਤੇ ਮਹਿੰਗੇ ਰਿਸ਼ਤੇ, ਭਰਾ ਨੇ ਭਰਾ-ਭਰਜਾਈ ਨੂੰ ਕੱਢਿਆ ਘਰੋਂ - property dispute Hoshiarpur

ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਪਿੰਡ ਦਾਰਾਪੁਰ ਵਿਖੇ ਜ਼ਮੀਨ ਨੂੰ ਲੈ ਕੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਮਤਰੇਏ ਭਰਾ ਨੇ ਆਪਣੇ ਭਰਾ-ਭਰਜਾਈ ਨੂੰ ਘਰੋਂ ਕੱਢ ਦਿੱਤਾ ਹੈ।

property dispute, brother throw out his brother
ਜ਼ਮੀਨ 'ਤੇ ਮਹਿੰਗੇ ਰਿਸ਼ਤੇ, ਭਰਾ ਨੇ ਭਰਾ-ਭਰਜਾਈ ਨੂੰ ਕੱਢਿਆ ਘਰੋਂ
author img

By

Published : Mar 10, 2020, 10:09 AM IST

ਹੁਸ਼ਿਆਰਪੁਰ : ਹਲਕਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਦਾਰਾਪੁਰ ਵਿਖੇ ਇੱਕ ਭਰਾ ਵੱਲੋਂ ਹੀ ਆਪਣੇ ਭਰਾ ਨੂੰ ਘਰ ਵਿੱਚੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ-ਭਰਜਾਈ ਨੇ ਉਸ ਨੂੰ ਅਤੇ ਉਸ ਦੀ ਘਰਵਾਲੀ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ।

ਕੁਲਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਡੇ ਦੋਹਾਂ ਭਰਾਵਾਂ ਵਿੱਚ ਵਸੀਅਤ ਵੰਡ ਦਿੱਤੀ ਗਈ ਸੀ ਅਤੇ ਇਸ ਬਦਲੇ ਉਨ੍ਹਾਂ ਕੋਲ 13 ਮਰਲੇ ਜਗ੍ਹਾ ਆਉਂਦੀ ਸੀ ਪ੍ਰੰਤੂ ਉਸ ਦੇ ਭਰਾ-ਭਰਜਾਈ ਵੱਲੋਂ ਧੱਕੇ ਨਾਲ ਹੀ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।

ਵੇਖੋ ਵੀਡੀਓ।

ਪੀੜਤ ਕੁਲਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਡੀਸੀ ਹੁਸ਼ਿਆਰਪੁਰ ਕੋਲ ਵੀ ਸ਼ਿਕਾਇਤ ਕੀਤੀ ਸੀ ਤੇ ਜਿਨ੍ਹਾਂ ਵੱਲੋਂ ਕਾਰਵਾਈ ਲਈ ਐਸਡੀਐਮ ਗੜ੍ਹਸ਼ੰਕਰ ਨੂੰ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਐਸਡੀਐਮ ਗੜ੍ਹਸ਼ੰਕਰ ਨੇ ਡੀਐੱਸਪੀ ਗੜ੍ਹਸ਼ੰਕਰ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਉਸ ਨੇ ਦੱਸਿਆ ਕਿ ਡੀਐਸਪੀ ਵੱਲੋਂ ਵੀ ਗੜ੍ਹਸ਼ੰਕਰ ਦੇ ਥਾਣਾ ਮੁਖੀ ਦੇ ਮਾਮਲੇ ਦੀ ਪੜਤਾਲ ਲਈ ਡਿਊਟੀ ਲਗਾਈ ਗਈ ਸੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ : ਗੁਦਾਮ 'ਚ ਲੱਗੀ ਭਿਆਨਕ ਅੱਗ ,ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਪਰ ਜਦੋਂ ਥਾਣਾ ਗੜ੍ਹਸ਼ੰਕਰ ਤੋਂ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਗਏ ਤਾਂ ਉਨ੍ਹਾਂ ਦੀ ਭਰਜਾਈ ਵੱਲੋਂ ਆਪਣੇ ਉੱਤੇ ਮਿੱਟੀ ਦਾ ਤੇਲ ਪਾ ਕੇ ਪੁਲਿਸ ਨੂੰ ਵੀ ਫਸਾਉਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਡਰ ਕੇ ਵਾਪਸ ਆ ਗਈ ਸੀ।

ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਇਨਸਾਫ਼ ਦੁਆਇਆ ਜਾਵੇ ਅਤੇ ਉਸ ਨੂੰ ਅਤੇ ਉਸ ਦੀ ਘਰ ਵਾਲੀ ਦੀ ਘਰ ਵਿੱਚ ਵਾਪਸੀ ਕਰਵਾਈ ਜਾਵੇ। ਜੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ ਤਾਂ ਉਹ ਦੋਵੇਂ ਆਤਮ ਹੱਤਿਆ ਕਰ ਲੈਣਗੇ।

ਉੱਥੇ ਹੀ ਪੱਤਰਕਾਰਾਂ ਨੱਲ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਕੁਲਤਾਰ ਸਿੰਘ ਤੇ ਉਸ ਦਾ ਭਰਾ, ਦੋਵਾਂ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਅਤੇ ਅਦਾਲਤ ਵੱਲੋਂ ਜੋ ਵੀ ਫ਼ੈਸਲਾ ਕੀਤਾ ਜਾਵੇਗਾ, ਪੁਲਿਸ ਵੱਲੋਂ ਉਸੇ ਆਧਾਰ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.