ਹੁਸ਼ਿਆਰਪੁਰ: ਸਥਾਨਕ ਸਿਵਲ ਹਸਪਤਾਲ ਵਿੱਚ 0 ਤੋਂ 5 ਸਾਲ ਤੱਕ ਦੇ 1ਲੱਖ 57 ਹਜ਼ਾਰ 432 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਕੈਂਪ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ 2 ਘੰਟੇ ਦੇਰੀ ਨਾਲ ਪੁੱਜੇ।
ਉੱਥੇ ਹੀ ਪੱਤਰਕਾਰਾਂ ਵੱਲੋਂ ਕੈਬਿਨੇਟ ਮੰਤਰੀ ਤੋਂ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਤੇ ਕੰਮ ਪੈ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਦੇਰੀ ਹੋ ਗਈ। ਉਨ੍ਹਾਂ ਦਾ ਸਮਾਗਮ ਵਿੱਚ ਆਉਣ ਦਾ ਸਮਾਂ 8:30 ਤੋਂ 9 ਵਜੇ ਦਾ ਸਮਾਂ ਸੀ। ਤੁਹਾਨੂੰ ਦੱਸ ਦਈਏ, ਕੈਬਿਨੇਟ ਮੰਤਰੀ ਦੇ ਦੇਰੀ ਨਾਲ ਆਉਣ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਕਾਫ਼ੀ ਸਮੇਂ ਤੱਕ ਉਡੀਕ ਕਰਨੀ ਪਈ।
ਉੱਥੇ ਹੀ ਜਦੋਂ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਰੂਰੀ ਕੰਮ ਵਿੱਚ ਜਾਣ ਦਾ ਕਾਰਨ ਦੱਸ ਕੇ ਆਪਣਾ ਪੱਲਾ ਝਾੜ ਲਿਆ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕੀ ਦੇਸ਼ ਵਿੱਚ ਮੰਤਰੀਆਂ ਲਈ ਅਨੁਸ਼ਾਸਨ ਜ਼ਰੂਰੀ ਨਹੀਂ ਹੈ?