ਹੁਸ਼ਿਆਰਪੁਰ: ਯੂਪੀ ਦੀ ਰਹਿਣ ਵਾਲੀ 19 ਸਾਲਾ ਬੂਦੇਵੀ ਨਾਂਅ ਦੀ ਕੁੜੀ ਦਾ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੂਦੇਵੀ ਯੂਪੀ ਤੋਂ ਹੁਸ਼ਿਆਰਪੁਰ ਆਈ ਸੀ ਤੇ ਉਹ ਵੀਰਵਾਰ ਨੂੰ ਆਪਣੀ ਭੈਣ ਦੇ ਨਾਲ ਇੱਕ ਨਵੀਂ ਬਣਦੀ ਕੋਠੀ ਵਿੱਚ ਮਜ਼ਦੂਰੀ ਕਰਨ ਗਈ ਸੀ।
ਇਸ ਦੌਰਾਨ ਬੂਦੇਵੀ ਕੰਮ ਕਰਦਿਆਂ ਕੋਠੀ ਦੀ ਦੂਜੀ ਮੰਜ਼ਿਲ 'ਤੇ ਗਈ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਜਦੋਂ ਉਹ ਕਾਫ਼ੀ ਦੇਰ ਤੱਕ ਹੇਠਾਂ ਨਾ ਆਈ ਤਾਂ ਉਸ ਦੀ ਭੈਣ ਨੇ ਜਾ ਕੇ ਦੇਖਿਆ ਤਾਂ ਬੂਦੇਵੀ ਫਾਹਾ ਲੈ ਕੇ ਮਰ ਚੁੱਕੀ ਸੀ। ਉੱਥੇ ਹੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਬੂਦੇਵੀ ਮਿਰਗੀ ਤੇ ਦਿਮਾਗੀ ਤਣਾਅ ਦੀ ਮਰੀਜ਼ ਵੀ ਸੀ ਤੇ ਉਸ ਨੇ ਕੰਮ ਕਰਦਿਆਂ-ਕਰਦਿਆਂ ਫਾਹਾ ਲੈ ਲਿਆ। ਪੁਲਿਸ ਨੇ ਬੂਦੇਵੀ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਅਸਪਤਾਲ ਵਿਚ ਜਮ੍ਹਾ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।