ਲੁਧਿਆਣਾ: ਇਕ ਪਾਸੇ ਪੰਜਾਬ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਕਈ ਸਕੀਮਾਂ ਨੂੰ ਅੱਧ ਵਿਚਕਾਰ ਛੱਡ ਰਹੀ ਹੈ, ਦੂਜੇ ਪਾਸੇ ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਕਾਰਨ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਖੰਨਾ ਵਿੱਚ ਜਿੱਥੇ ਕੀ ਪ੍ਰਸ਼ਾਸਨ ਦੀ ਨੱਕ ਥੱਲੇ ਪਿਛਲੇ ਕਈ ਮਹੀਨਿਆਂ ਤੋਂ ਨਾਜਾਇਜ਼ ਤੌਰ ਤੇ ਪਸ਼ੂ ਮੰਡੀ ਲਗਾਈ ਜਾ ਰਹੀ ਹੈ।
ਇਸ ਬਾਬਤ ਬੀ.ਡੀ.ਪੀ.ਓ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਮੰਡੀ ਲਾਗਉਣ ਵਾਲੇ ਮਾਫ਼ੀਆ ਖਿਲਾਫ਼ ਕਾਰਵਾਈ ਕਰਨ ਦੀ ਸਿਫਾਰਸ਼ ਕਰਨ ਦੇ ਬਾਵਜੂਦ ਨਾਂ ਤਾਂ ਇਸ ਮਾਫ਼ੀਆ ਨੂੰ ਅਧਿਕਾਰੀਆਂ ਤੇ ਪ੍ਰਸ਼ਾਸ਼ਨ ਦਾ ਕੋਈ ਖੌਫ਼ ਹੈ। ਮੰਡੀ ਲਗਾਉਣ ਵਾਲਿਆ ਤੋਂ ਜਦੋਂ ਇਹ ਪੁੱਛਿਆ ਗਿਆ, ਕਿ ਇਸ ਮੰਡੀ ਨੂੰ ਲਗਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ, ਤਾਂ ਉਨ੍ਹਾਂ ਦੇ ਜਵਾਬ ਹੈਰਾਨ ਕਰ ਦੇਣ ਵਾਲੇ ਸੀ। ਨਾ ਤਾਂ ਉਨਾਂ ਕੋਲ ਮੰਡੀ ਲਗਾਉਣ ਦੀ ਕੋਈ ਲਿਖਤ ਇਜਾਜ਼ਤ ਸੀ, ਅਤੇ ਨਾਂ ਹੀ ਮੌਕੇ ਤੇ ਕੋਈ ਮੇਲਾ ਅਫ਼ਸਰ ਮੌਜੂਦ ਸੀ।
ਉਨਾਂ ਦਾ ਕਹਿਣਾ ਸੀ, ਕਿ ਅਸੀਂ ਤਾਂ ਸਿਰਫ਼ ਥਾਂ ਦਾ 100 ਰੁਪਏ ਕਿਰਾਇਆ ਲੈਂਦੇ ਹਾਂ। ਮੰਡੀ ਲਾਗਉਣ ਵਾਲਿਆਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ ਜਦੋਂ ਉੱਥੇ ਮੱਝ ਖ਼ਰੀਦਣ ਆਏ ਬਜ਼ੁਰਗ ਨੇ ਦੱਸਿਆ, ਕਿ ਮੇਰੇ ਤੋਂ ਇਨ੍ਹਾਂ ਨੇ 500 ਰੁਪਏ ਲਏ ਹਨ। ਦੂਜੇ ਪਾਸੇ ਲੰਮੇ ਇੰਤਜ਼ਾਰ ਤੋਂ ਬਾਅਦ ਪਹੁੰਚੇ ਥਾਣਾ ਮੁਖੀ ਸਰਬਜੀਤ ਸਿੰਘ ਨੇ ਕਿਹਾ, ਕਿ ਬੀ.ਡੀ.ਪੀ.ਓ ਦਫ਼ਤਰ ਵਾਲਿਆਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ ਸ਼ਿਕਾਇਤ ਮਿਲਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਸਿੱਧੂ ਦੀ ਪ੍ਰਧਾਨਗੀ 'ਤੇ ਲੱਗੀ ਮੋਹਰ, ਚੰਡੀਗੜ੍ਹ 'ਚ ਜਸ਼ਨ ਦੀ ਤਿਆਰੀ-ਸੂਤਰ