ਹੁਸਿ਼ਆਰਪੁਰ: ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਕਸਬਾ ਬੁੱਲੋਵਾਲ ਵਿੱਚ ਬੀਤੀ ਰਾਤ ਐੱਸਐੱਚਓ ਪੰਕਜ ਸ਼ਰਮਾ ਜੋ ਕਿ ਥਾਣੇ ਦੇ ਨਜ਼ਦੀਕ ਹੀ ਸਥਿਤ ਇੱਕ ਕਲੋਨੀ ਵਿੱਚ ਫੌਜੀ ਦੇ ਘਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਫੌਜੀ ਅਤੇ ਉਸ ਦੇ ਪਰਿਵਾਰ ਇਲਜ਼ਾਮ ਹੈ ਕਿ ਐੱਸਐੱਚਓ ਨੂੰ ਕਿਸੇ ਅਣਜਾਣ ਕੁੜੀ ਨਾਲ ਕਾਬੂ ਕੀਤਾ ਗਿਆ ਹੈ ਅਤੇ ਐੱਸਐੱਚਓ ਪੰਕਜ ਸ਼ਰਮਾ ਇੱਥੇ ਗਲਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਹੱਦ ਤਾਂ ਉਦੋ ਹੋ ਗਈ ਜਦੋਂ ਕਈ ਘੰਟਿਆਂ ਤੱਕ ਐੱਸਐੱਚਓ ਪੰਕਜ ਸ਼ਰਮਾ ਬਾਹਰ ਨਹੀਂ ਨਿਕਲਿਆ ਅਤੇ ਉੱਥੇ ਰੱਜ ਕੇ ਹਾਈਵੋਲਟੇਜ ਡਰਾਮਾ ਹੋਇਆ। ਇਸ ਪੂਰੀ ਕਾਰਵਾਈ ਤੋਂ ਪਰਿਵਾਰ ਅਤੇ ਮੌਕੇ ਉੱਤੇ ਮੌਜੂਦ ਲੋਕ ਵੀ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਭੜਕ ਉੱਠੇ ਅਤੇ ਕਿਹਾ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਆਪਣੇ ਐੱਸਐੱਚਓ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਹੇ ਨੇ।
2 ਥਾਣਿਆਂ ਦੀ ਫੋਰਸ ਮੌਕੇ ਉੱਤੇ: ਇਸ ਦੌਰਾਨ ਮੌਕੇ ਉੱਤੇ ਪਹੁੰਚੇ 3 ਡੀਐੱਸਪੀ ਅਤੇ 2 ਥਾਣਿਆਂ ਦੀ ਫੋਰਸ ਆਉਣ ਤੋਂ ਬਾਅਦ ਪੰਕਜ ਸ਼ਰਮਾ ਨੂੰ ਮੀਡੀਆ ਤੋਂ ਲੁਕਾਉਣ ਲਈ ਉਸ ਦਾ ਮੂੰਹ ਪੂਰੀ ਤਰ੍ਹਾਂ ਨਾਲ ਢੱਕ ਕੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਐੱਸਐੱਚਓ ਦਾ ਬਚਾਅ ਕਰਦੀ ਹੋਈ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਹਾਈਵੋਲਟੇਜ ਡਰਾਮੇ ਦੌਰਾਨ ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਸਾਰੇ ਵਰਤਾਰੇ ਦੌਰਾਨ ਮੌਕੇ ਉੱਤੇ ਆਏ ਇਕ ਨੌਜਵਾਨ ਨੇ ਕੁੜੀ ਨੂੰ ਆਪਣੀ ਭੈਣ ਦੱਸਦਿਆਂ ਹੋਇਆਂ ਉਸ ਨੂੰ ਨਾਲ ਲਿਜਾਉਣ ਦੀ ਗੱਲ ਕਹੀ ਪਰੰਤੂ ਮੌਕੇ ਉੱਤੇ ਹੀ ਪਰਿਵਾਰ ਅਤੇ ਲੋਕਾਂ ਵੱਲੋਂ ਕੁੜੀ ਨੂੰ ਕਾਬੂ ਕਰ ਲਿਆ ਗਿਆ।
ਹਾਈਵੋਲਟੇਜ ਡਰਾਮਾ: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਫੌਜ ਵਿੱਚ ਤਾਇਨਾਤ ਜਵਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਬੁਲੋਵਾਲ ਭੋਗਪੁਰ ਰੋਡ ਉੱਤੇ ਸਥਿਤ ਕਲੋਨੀ ਵਿੱਚ ਮਕਾਨ ਬਣਾਇਆ ਗਿਆ ਹੈ ਅਤਕੇ ਪਿਛਲੇ ਕੁਝ ਮਹੀਨਿਆਂ ਤੋਂ ਐੱਸਐੱਚਓ ਪੰਕਜ ਸ਼ਰਮਾ ਇੱਥੇ ਕਿਰਾਏ ਉੱਤੇ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਘਰ ਆਏ ਤਾਂ ਉਨ੍ਹਾਂ ਨੂੰ ਘਰ ਅੰਦਰ ਕਿਸੇ ਅਣਜਾਣ ਲੜਕੀ ਦੇ ਹੋਣ ਦਾ ਸ਼ੱਕ ਪਿਆ ਤਾਂ ਜਦੋਂ ਉਨ੍ਹਾਂ ਵੱਲੋਂ ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਕਿਸੇ ਨੇ ਵੀ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ। ਊਨ੍ਹਾਂ ਦੱਸਿਆ ਕਿ ਇਹ ਵਰਤਾਰਾਂ ਲਗਾਤਾਰ 4 ਤੋ 5 ਘੰਟੇ ਦੇ ਕਰੀਬ ਚੱਲਿਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਡੀਐੱਸਪੀ ਸੁਰਿੰਦਰ ਪਾਲ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਉੱਤੇ ਪਹੁੰਚੇ । ਇਸ ਮੌਕੇ ਪਰਿਵਾਰ ਨੇ ਠੋਸ ਕਾਰਵਾਈ ਦੀ ਮੰਗ ਕਰਦਿਆਂ ਹੋਇਆਂ ਐੱਸਐੱਚਓ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡੀਐੱਸਪੀ ਸੁਰਿੰਦਰਪਾਲ ਦਾ ਕਹਿਣਾ ਐ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦਾ ਜਾਵੇਗੀ।
ਇਹ ਵੀ ਪੜ੍ਹੋ: ਕੈਨੇਡਾ 'ਚ ਗੁਰਦਾਸਪੁਰ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਲਿਆਉਣ ਲਈ ਲਾਈ ਗੁਹਾਰ