ਹੁਸ਼ਿਆਰਪੁਰ : ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਗਾਇਆ ਹੋਇਆ ਹੈ। ਇਸ ਕਰਫਿਊ ਦੌਰਾਨ ਜਿੱਥੇ ਆਮ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉੱਥੇ ਹੀ ਵਿਦੇਸ਼ਾਂ ਤੋਂ ਆਏ ਸੈਲਾਨੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਸ਼ਿਆਰਪੁਰ 'ਚ ਵੀ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਨਿੱਜੀ ਹੋਟਲ ਵੱਲੋਂ ਯੂਕਰੇਨ ਤੋਂ ਆਈ ਓਲੀਵਾ ਨਾਂਅ ਦੀ ਸੈਲਾਨੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਸੈਲਾਨੀ ਦਾ ਹੋਟਲ ਵੀ ਬਦਲ ਦਿੱਤਾ ਅਤੇ ਹੋਟਲ ਮਾਕਲ ਨੂੰ ਤਾੜਨਾ ਵੀ ਕੀਤੀ ਹੈ।
ਓਲੀਵਾ ਨੇ ਦੱਸਿਆ ਕਿ ਉਹ ਧਰਮਸ਼ਾਲਾ ਵਿੱਚ ਕਿਸੇ ਕੈਂਪ ਵਿੱਚ ਹਿੱਸਾ ਲੈਣ ਲਈ ਭਾਰਤ ਆਈ ਸੀ ਪਰ ਕੋਰੋਨਾ ਵਾਇਰਸ ਕਾਰਨ ਉਹ ਕੈਂਪ ਰੱਦ ਹੋ ਗਿਆ। ਇਸ ਕਾਰਨ ਉਸ ਨੂੰ ਵਾਪਸ ਮੁੜਾ ਪੈ ਰਿਹਾ ਹੈ। ਇਸੇ ਲਈ ੳੇੁਹ ਹੁਸ਼ਿਆਰਪੁਰ ਪਹੁੰਚੀ ਤਾਂ ਇਥੇ ਇੱਕ ਨਿੱਜੀ ਹੋਟਲ ਮਾਲਕ ਨੇ ਉਸ ਨੂੰ ਪੈਸਿਆਂ ਲਈ ਤੰਗ ਕੀਤਾ ਹੈ। ਉਸ ਨੂੰ ਸੁਰੱਖਿਅਤ ਹੋਰ ਹੋਟਲ ਵਿੱਚ ਪਹੁੰਚਾਉਣ ਦੇ ਲਈ ਓਵੀਲਾ ਨੇ ਪੁਲਿਸ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਡੀ.ਸੀ. ਹੁਸ਼ਿਆਰਪੁਰ ਅਪਨੀਤ ਰਿਆਤ ਨੇ ਕਿਹਾ ਕਿ ਹੋਟਲ ਮਾਲਕ ਨੂੰ ਤਾੜਨਾ ਕਰਨ ਤੋਂ ਬਾਅਦ ਉਲੀਵਾ ਦਾ ਹੋਟਲ ਬਦਲ ਦਿੱਤਾ ਗਿਆ ਹੈ। ਇਸੇ ਨਾਲ ਹੀ ਦੋ ਦਿਨਾਂ ਦੇ ਅੰਦਰ ਓਲੀਵਾ ਨੂੰ ਦਿੱਲੀ ਪਹੁੰਚਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਲੋੜਵੰਦਾਂ ਤੱਕ ਪ੍ਰਸ਼ਾਦੇ ਪਹੁੰਚਾ ਰਹੀਆਂ ਹਨ ਸਿੱਖ ਸੰਸਥਾਵਾਂ