ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਦੇ ਲਈ ਅਤੇ ਮਾਈਨਿੰਗ ਮਾਫੀਆ ਦੇ ਉੱਪਰ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਪੰਜਾਬ ਹਿਮਾਚਲ ਦੀ ਸਰਹੱਦਾਂ ਦੇ ਉੱਪਰ ਲਗਾਏ ਗਏ ਕਰੈਸ਼ਰ ਰੇਤਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਨਜ਼ਦੀਕ ਪੰਜਾਬ ਹਿਮਾਚਲ ਬਾਰਡਰ 'ਤੇ ਲਗਾਏ ਗਏ ਕਰੈਸ਼ਰ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।
ਦਰਅਸਲ ਹਿਮਾਚਲ ਪੰਜਾਬ ਦੀ ਸਰਹੱਦ ਦੇ ਉੱਪਰ ਲੱਗੇ ਹੋਏ ਕਰੈਸ਼ਰ ਰੇਤਾ ਪੰਜਾਬ ਦੇ ਜੰਗਲਾਤ ਖੇਤਰ ਨੂੰ ਟਿੱਪਰਾਂ ਦੀ ਆਵਾਜਾਈ ਲਈ ਵਰਤ ਰਹੇ ਹਨ। ਜਿਸਦੇ ਕਾਰਨ ਪੰਜਾਬ ਦੇ ਜੰਗਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਹਿਮਾਚਲ ਬਾਰਡਰ 'ਤੇ ਲੱਗੇ ਹੋਏ ਕਰੈਸ਼ਰ ਰੇਤੇ ਦੇ ਕਾਰਨ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਜੰਗਲਾਂ ਵਿੱਚੋਂ ਟਿੱਪਰਾਂ ਨੂੰ ਰਾਹ ਵਰਤ ਰਹੇ ਹਨ, ਜਿਸਦੇ ਕਾਰਨ ਜੰਗਲ ਨੂੰ ਖ਼ਤਮ ਕੀਤਾ ਜਾ ਰਿਹਾ ਅਤੇ ਪ੍ਰਗਤੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਪੰਜਾਬ ਦੀ ਸਰਹੱਦ ਤੇ ਲਗਾਏ ਹੋਏ ਕਰੈਸ਼ਰ ਰੇਤੇ ਦਾ ਮਟੀਰੀਅਲ ਪੰਜਾਬ ਵਿੱਚ ਜਾਂਦਾ ਹੈ, ਜਿਸਦੇ ਕਾਰਨ ਪੰਜਾਬ ਦੇ ਜੰਗਲ ਖਤਮ ਕੀਤੇ ਜਾ ਰਹੇ ਹਨ।
ਉਥੇ ਹੀ ਇਸ ਬਾਰੇ ਪਿੰਡ ਦੇ ਸਰਪੰਚ ਰਾਮਪੁਰ ਹਰਮੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਰਸਤਾ ਸਰਕਾਰੀ ਹੁਕਮਾਂ ਦੇ ਅਨੁਸਾਰ ਲੀਜ਼ 'ਤੇ ਦਿੱਤਾ ਗਿਆ ਹੈ ਤੇ ਇਸ ਤੋਂ ਹੋਣ ਵਾਲੀ ਆਮਦ ਦੇ ਨਾਲ ਪਿੰਡ ਦੀ ਡਿਵੈਲਮੈਂਟ ਕਰਵਾਈ ਜਾ ਰਹੀ ਹੈ।
ਇਸ ਸੰਬੰਧ ਬਾਰੇ ਜੰਗਲਾਤ ਵਿਭਾਗ ਅਫ਼ਸਰ ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਹਿਮਾਚਲ ਦੀ ਸਰਹੱਦ 'ਤੇ ਲੱਗੇ ਹੋਏ ਕਰੈਸ਼ਰ ਰੇਤੇ ਦੇ ਲਈ ਪਿੰਡ ਰਾਮਪੁਰ ਦੇ ਵਿੱਚੋਂ ਲੀਜ਼ 'ਤੇ ਜੋ ਰਸਤਾ ਦਿੱਤਾ ਹੋਇਆ ਸੀ। ਉਸ ਦੀ ਪਹਿਲਾਂ ਗ਼ਲਤ ਐਨ.ਓ.ਸੀ ਦਿੱਤੀ ਗਈ ਸੀ। ਜਿਸਨੂੰ ਕੈਂਸਲ ਕੀਤਾ ਗਿਆ ਸੀ, ਅਤੇ ਹੁਣ ਕਰੈਸ਼ਰ ਰੇਤ ਮਾਲਕਾਂ ਵੱਲੋਂ ਦੁਬਾਰਾ ਐਨ.ਓ.ਸੀ ਲਈ ਗਈ ਹੈ, ਜੇਕਰ ਫਿਰ ਤੋਂ ਜੇਕਰ ਪ੍ਰਗਤੀ ਨਾਲ ਖਿਲਵਾੜ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: Petrol diesel prices: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲਾਈ ਅੱਗ, ਹੁਣ ਤਕ ਕੁੱਲ 10 ਰੁਪਏ ਦਾ ਵਾਧਾ