ਹੁਸ਼ਿਆਰਪੁਰ: ਸਾਲ 2012 'ਚ ਹੋਏ ਕਾਪਰੇਟਿਵ ਬੈਂਕ ਘੁਟਾਲੇ ਦੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਇਸ ਘੁਟਾਲੇ ਵਿੱਚ ਕੁੱਲ 6 ਦੋਸ਼ੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਦੌਰਾਨੇ-ਤਫ਼ਤੀਸ਼ ਮੌਤ ਹੋ ਗਈ ਸੀ। ਬਾਕੀ 5 ਦੋਸ਼ੀਆਂ ਨੂੰ ਅਦਾਲਤ ਨੇ 4-4 ਸਾਲ ਦੀ ਕੈਦ ਅਤੇ 8-8 ਲੱਖ ਰੁਪਏ ਜੁਰਮਾਨਾ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਆਰ ਕੇ ਮੱਕੜ ਨੇ ਦੱਸਿਆ ਕਿ ਸਾਲ 2012 'ਚ ਬੈਂਕ 'ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਗ਼ਲਤ ਤਰੀਕੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਂਅ 'ਤੇ ਕਰਜ਼ਾ ਲੈ ਲਿਆ ਸੀ।
ਇਹ ਵੀ ਪੜ੍ਹੋ: ਵਿਦਿਆਰਥੀ ਨੇ ਸਕੂਲ ਟੀਚਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹਾਲਤ ਗੰਭੀਰ
ਘੁਟਾਲਾ ਉਜਾਗਰ ਹੋਣ ਤੋਂ ਬਾਅਦ ਪੁਲਿਸ ਵੱਲੋਂ ਉਕਤ ਸਾਰੇ ਦੋਸ਼ੀਆਂ ਖ਼ਿਲਾਫ਼ 420 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।