ETV Bharat / state

Bomb In Hoshiarpur: ਕਿਸਾਨ ਦੇ ਖੇਤ ’ਚੋਂ ਮਿਲਿਆ ਜ਼ਿੰਦਾ ਬੰਬ, ਇਲਾਕੇ 'ਚ ਦਹਿਸ਼ਤ ਦਾ ਮਾਹੌਲ - Hoshiarpur Crime News

ਹੁਸ਼ਿਆਰਪੁਰ ਦੇ ਪਿੰਡ ਧਰਮਪੁਰ ਵਿੱਚ ਇੱਕ ਕਿਸਾਨ ਦੇ ਖੇਤ ਵਿੱਚੋਂ ਜ਼ਿੰਦਾ ਬੰਬ ਮਿਲੇ ਜਾਣ ਦੀ ਸੂਚਨਾ ਮਿਲੀ ਹੈ। ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚੀ ਹੈ ਤੇ ਥਾਂ ਨੂੰ ਸੀਲ ਕਰ ਦਿੱਤਾ ਹੈ।

Hoshiarpur Bomb, Hoshiarpur News
ਜ਼ਿੰਦਾ ਬੰਬ
author img

By

Published : Jun 7, 2023, 10:49 AM IST

Updated : Jun 7, 2023, 11:28 AM IST

ਕਿਸਾਨ ਦੇ ਖੇਤ ’ਚੋਂ ਮਿਲਿਆ ਜ਼ਿੰਦਾ ਬੰਬ

ਹੁਸ਼ਿਆਰਪੁਰ: ਜ਼ਿਲੇ ਦੇ ਪਿੰਡ ਧਰਮਪੁਰ ਵਿੱਚ ਇਕ ਕਿਸਾਨ ਦੇ ਖੇਤ ਵਿੱਚ ਜਿੰਦਾ ਬੰਬ ਮਿਲਿਆ ਹੈ। ਇਹ ਖੇਤ ਕਿਸਾਨ ਅਤਿੰਦਰਪਾਲ ਸਿੰਘ ਦਾ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲਗਾ ਹੈ ਕਿ ਕਿਸਾਨ ਇਤਿੰਦਰਪਾਲ ਸਿੰਘ ਆਪਣੇ ਖੇਤ ਦੀ ਵਾਹੀ ਕਰ ਰਿਹਾ ਸੀ ਅਤੇ ਇਹ ਬੰਬ ਉਸ ਦੇ ਟਰੈਕਟਰ ਦੇ ਫੈਲਿਆ ਵਿੱਚ ਫਸ ਗਿਆ। ਜਿਸ ਤੋਂ ਬਾਅਦ ਕਿਸਾਨ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਬ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ ਹੈ।

ਕਿਸਾਨ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਟਿੱਲਰਾਂ ਨਾਲ ਕੋਈ ਚੀਜ਼ ਟਕਰਾਉਣ ਦੀ ਆਵਾਜ਼ ਆਈ ਤਾਂ, ਡਰਾਈਵਰ ਨੇ ਕੁਝ ਫਸੇ ਹੋਣ ਦੀ ਜਾਣਕਾਰੀ ਦਿੱਤੀ। ਜਦੋਂ ਦੇਖਿਆ ਤਾਂ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਹੁਣ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਅਪਣੀ ਕਾਰਵਾਈ ਕਰ ਰਹੀ ਹੈ।

Hoshiarpur Bomb, Hoshiarpur News
ਬੰਬ ਦਾ ਆਕਾਰ ਕਾਫੀ ਵੱਡਾ

ਬੰਬ ਦਾ ਆਕਾਰ ਕਾਫੀ ਵੱਡਾ: ਜਾਣਕਾਰੀ ਮੁਤਾਬਕ, ਬੰਬ ਦਾ ਆਕਾਰ ਕਾਫੀ ਵੱਡਾ ਹੈ। ਇਸ ਕਾਰਨ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੰਬ ਦਾ ਆਕਾਰ 2 ਫੁੱਟ ਤੋਂ ਵੱਧ ਲੰਬਾ ਹੈ। ਸੁਰੱਖਿਆ ਦੇ ਮੱਦੇਨਜ਼ਾਰ ਇਲਾਕਾ ਸੀਲ ਕੀਤਾ ਗਿਆ ਹੈ ਤੇ ਕਿਸੇ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਬੰਬ ਸਕੁਐਡ ਟੀਮ ਦੀ ਉਡੀਕ ਕੀਤੀ ਜਾ ਰਹੀ ਹੈ।

Last Updated : Jun 7, 2023, 11:28 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.