ETV Bharat / state

ਬੀਡੀਓ ਨੇ ਸਰਪੰਚ ਵੱਲੋਂ ਲਾਏ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਨੂੰ ਨਕਾਰਿਆ, ਕਿਹਾ... - ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਬੀਡੀਓ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਬੀਡੀਓ ਉੱਤੇ ਸਰਪੰਚ ਵੱਲੋ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ ਹਨ। ਜਿਸ ਨੂੰ ਬੀਡੀਓ ਨੇ ਪੂਰੀ ਤਰ੍ਹਾਂ ਨਾਲ ਝੂਠਾ ਦੱਸਿਆ। ਨਾਲ ਹੀ ਕਿਹਾ ਕਿ ਇੱਕ ਮਾਮਲੇ ਸਬੰਧੀ ਜਾਂਚ ਨੂੰ ਰੋਕਣ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ।

BDO denied the allegations of bribery
ਬੀਡੀਓ ਨੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਨੂੰ ਨਕਾਰਿਆ
author img

By

Published : Nov 16, 2022, 1:53 PM IST

ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਦਸੂਹਾ ਦੇ ਪਿੰਡ ਮੀਰਪੁਰ ਦੇ ਸਰਪੰਚ ਲਖਵੀਰ ਸਿੰਘ ਅਤੇ ਬੀਡੀਪੀਓ ਦਸੂਹਾ ਆਹਮੋ ਸਾਹਮਣੇ ਹੋ ਗਏ ਹਨ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮੀਰਪੁਰ ਦੇ ਸਰਪੰਚ ਲਖਵੀਰ ਸਿੰਘ ਵਲੋਂ ਵਾਇਰਲ ਕੀਤੀ ਗਈ ਆਡੀਓ ਜਿਸ ਵਿਚ ਬੀਡੀਪੀਓ ਦਸੂਹਾ ਉਤੇ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ। ਦੱਸ ਦਈਏ ਕਿ ਆਡੀਓ ਸਾਹਮਣੇ ਆਉਣ ਤੋਂ ਬਾਅਦ ਬੀਡੀਪੀਓ ਦਸੂਹਾ ਧਨਵੰਤ ਸਿੰਘ ਰੰਧਾਵਾ ਵਲੋਂ ਪ੍ਰੈਸ ਵਾਰਤਾ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਖੁਦ ਉੱਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਦੱਸਿਆ।

ਸਰਪੰਚ ਵੱਲੋਂ ਲਾਏ ਜਾ ਰਹੇ ਝੂਠੇ ਇਲਜ਼ਾਮ: ਪ੍ਰੈਸ ਕਾਨਫਰੰਸ ਦੌਰਾਨ ਬੀਡੀਪੀਓ ਨੇ ਦੱਸਿਆ ਕਿ ਸਰਪੰਚ ਮੀਰਪੁਰ ਵਲੋਂ ਵੱਡੇ ਪੱਧਰ ਤੇ ਮਨਰੇਗਾ ਅਤੇ ਹੋਰ ਪੰਚਾਇਤੀ ਫੰਡਾਂ ਵਿਚ ਧਾਂਧਲੀ ਕੀਤੀ ਗਈ ਹੈ ਜਿਸਦੀ ਜਾਂਚ ਵਿਭਾਗ ਵਲੋਂ ਕੀਤੀ ਜਾ ਰਹੀ ਹੈ ਜਾਂਚ ਨੂੰ ਦਬਾਉਣ ਲਈ ਸਰਪੰਚ ਵਲੋਂ ਇਸ ਤਰ੍ਹਾਂ ਦੇ ਝੂਠੇ ਦੋਸ਼ ਉਹਨਾਂ ਉਤੇ ਲਗਾਏ ਜਾ ਰਹੇ ਹੈ। ਬੀਡੀਪੀਓ ਨੇ ਦੱਸਿਆ ਕਿ ਸਰਪੰਚ ਲਖਵੀਰ ਸਿੰਘ ਨੇ ਆਪਣੇ ਚਹੇਤੇਆ ਨੂੰ ਕੈਟਲ ਸ਼ੇਡ ਬਣਵਾ ਕੇ ਪੈਸਿਆਂ ਦਾ ਗਬਨ ਕੀਤਾ। ਇਸ ਤੋਂ ਇਲਾਵਾ ਲਖਬੀਰ ਸਰਪੰਚ ਨੇ ਆਪਣੀ ਭੈਣ ਨੂੰ ਜੋ ਕਿ ਸਰਕਾਰੀ ਟੀਚਰ ਹੈ ਉਸ ਨੂੰ ਵੀ ਕੈਟਲ ਸ਼ੇਡ ਬਣਵਾਉਣ ਦੇ ਲਈ ਇੱਕ ਲੱਖ 50 ਹਜ਼ਾਰ ਰੁਪਏ ਉਸ ਦੇ ਬੈਂਕ ਖਾਤੇ ਵਿਚ ਪਵਾਏ ਹਨ।

ਬੀਡੀਓ ਨੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਨੂੰ ਨਕਾਰਿਆ

ਜਾਂਚ ਨੂੰ ਦਬਾਉਣ ਲਈ ਲਾਏ ਜਾ ਰਹੇ ਇਲਜ਼ਾਮ: ਬੀਡੀਪੀਓ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਰਪੰਚ ਵਲੋਂ ਕਈ ਘੁਟਾਲੇ ਕੀਤੇ ਗਏ ਹੈ ਜਿਸਦੀ ਸਾਡੇ ਮਹਿਕਮੇ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਜਿਸਨੂੰ ਰੋਕਣ ਵਾਸਤੇ ਸਰਪੰਚ ਲਖਬੀਰ ਸਿੰਘ ਵਲੋਂ ਮੇਰੇ ਉਤੇ ਝੂਠੇ ਦੋਸ਼ ਲਗਾਏ ਹਨ ਤਾਂਕਿ ਉਸ ਵਲੋਂ ਕੀਤੇ ਜਾ ਰਹੇ ਘਪਲੇ ਦੀ ਜਾਂਚ ਵਿਚ ਰੋਕ ਲੱਗ ਸਕੇ ਅਤੇ ਕਿਹਾ ਕਿ ਸਰਪੰਚ ਮੇਰੇ ਤੇ ਮੇਰੇ ਮੁਲਜਮਾਂ ਉੱਪਰ ਐਸਸੀ ਐਕਟ ਦਾ ਵੀ ਦੁਰਵਰਤੋਂ ਕਰ ਸਕਦਾ ਹੈ ਕਿਉਂਕਿ ਉਸ ਨੇ ਪਹਿਲਾਂ ਵੀ ਆਪਣੇ ਪਿੰਡ ਦੇ 16 ਲੋਕਾਂ ਉੱਤੇ ਐਸਸੀ ਐਕਟ ਅਧੀਨ ਕੇਸ ਕੀਤੇ ਹਨ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ। ਬੀਡੀਪੀਓ ਦਾ ਕਹਿਣਾ ਹੈ ਕਿ ਜੇਕਰ ਇਸ ਸਾਰੇ ਘੁਟਾਲੇ ਵਿਚ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਸਰਪੰਚ ਦੇ ਨਾਲ ਪਾਇਆ ਜਾਵੇਗਾ ਤਾਂ ਉਸ ਤੇ ਵੀ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।

ਸਰਪੱਚ ਨੇ ਬੀਡੀਪੀਓ ਉੱਤੇ ਲਾਏ ਇਲਜ਼ਾਮ: ਦੂਜੇ ਪਾਸੇ ਸਰਪੰਚ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਮੈਂ ਪੂਰੀ ਇਮਾਨਦਾਰੀ ਨਾਲ ਪੰਚਾਇਤ ਦੇ ਵਿਕਾਸ ਕਾਰਜ ਕਰਵਾਏ ਹਨ ਅਤੇ ਮੈਂ ਕੋਈ ਵੀ ਸਰਕਾਰੀ ਪੈਸੇ ਦੀ ਦੁਰਵਰਤੋ ਨਹੀਂ ਕੀਤੀ। ਬੀਡੀਪੀਓ ਖ਼ੁਦ ਦਸੂਹਾ ਵਿਚ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਕਰ ਰਿਹਾ ਹੈ ਜਿਸਦੀ ਸ਼ਿਕਾਇਤ ਮੇਰੇ ਵਲੋਂ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ। ਇਸਦੇ ਬਦਲੇ ਵਿਚ ਬੀਡੀਪੀਓ ਨੇ ਮੇਰੇ ਉਤੇ ਹੀ ਝੂਠੇ ਦੋਸ਼ ਲਗਏ ਹਨ।

ਇਹ ਵੀ ਪੜੋ: ਪੈਟਰੋਲ ਪੰਪ ਦੇ ਕਰਿੰਦਿਆਂ ਨੇ ਤਿੰਨ ਹਥਿਆਰਬੰਦ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.