ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਜਿੱਥੇ ਜਿ਼ਆਦਾ ਕਮਾਉਣ ਦੇ ਚੱਕਰ ਵਿੱਚ ਲੋਕ ਗਲਤ ਰਾਹਾਂ ਉੱਤੇ ਤੁਰੇ ਹੋਏ ਹਨ ਉਥੇ ਹੀ ਅੱਜ ਵੀ ਅਜਿਹੇ ਇਨਸਾਨੀਅਤ ਪਸੰਦ ਵਿਅਕਤੀ ਮੌਜੂਦ ਹਨ ਜੋ ਸਿਰਫ ਅਤੇ ਸਿਰਫ ਆਪਣੀ ਮਿਹਨਤ ਦੀ ਕਮਾਈ ਚ ਹੀ ਯਕੀਨ ਰੱਖਦੇ ਹਨ।
34 ਹਜ਼ਾਰ ਸੀ ਨਕਦੀ: ਦਰਅਸਲ ਮੁਹੰਮਦ ਸ਼ਾਹੀਦ ਨਾਂਅ ਦਾ ਸ਼ਖ਼ਸ (A person named Mohammad Shahid) ਫੇਰੀ ਲਗਾਉਣ ਦਾ ਕੰਮ ਕਰਦਾ ਹੈ ਅਤੇ ਲਗਭਗ ਇਕ ਮਹੀਨਾ ਪਹਿਲਾਂ ਉਸ ਕੋਲੋਂ ਬਜ਼ੁਰਗ ਮਹਿਲਾ ਨੇ ਨਹਿਰ ਕਲੋਨੀ ਵਿੱਚ ਉਧਾਰ ਕੱਪੜਾ ਖਰੀਦਿਆ ਸੀ ਅਤੇ ਜਦੋਂ ਸ਼ਖ਼ਸ ਪੈਸੇ ਲੈਣ ਗਿਆ ਤਾਂ ਬ਼ਜੁਰਗ ਮਹਿਲਾ ਨੇ ਖਰੀਦਿਆ ਸਮਾਨ ਵਾਪਿਸ ਕਰ ਦਿੱਤਾ। ਇਸ ਕੱਪੜੇ ਵਿੱਚ ਮਹਿਲਾ ਵੱਲੋਂ 34 ਹਜ਼ਾਰ ਰੁਪਏ ਦੀ ਨਕਦੀ ਰੱਖੀ ਗਈ ਸੀ।
ਕੱਪੜਿਆਂ ਦੇ ਵਿੱਚ ਨਾਲ ਗਏ ਪੈਸੇ: ਮੁਹੰਮਦ ਸ਼ਾਹੀਦ ਕੱਪੜੇ ਦੇ ਨਾਲ ਮਹਿਲਾ ਵਲੋਂ ਰੱਖੇ 35000 ਰੁਪਏ ਵੀ ਨਾਲ ਹੀ ਆ ਗਏ ਅਤੇ ਕਾਫੀ ਦਿਨ ਤੱਕ ਉਕਤ ਕੱਪੜਾ ਨਾ ਵਿਕਣ ਕਾਰਨ ਸ਼ਾਹੀਦ ਵਲੋਂ ਉਸਨੂੰ ਆਪਣੇ ਘਰ ਰੱਖ ਦਿੱਤਾ ਅਤੇ ਜਦੋਂ ਦੁਬਾਰਾ 15 ਦਿਨਾਂ ਬਾਅਦ ਉਕਤ ਮੁਹੱਲੇ ਗਿਆ ਤਾਂ ਮਹਿਲਾ ਵਲੋਂ ਕੱਪੜੇ ਵਿੱਚ 35000 ਰੁਪਏ (About having 35000 rupees in clothes) ਹੋਣ ਦੀ ਗੱਲ ਦੱਸੀ ਗਈ।
ਇਹ ਵੀ ਪੜ੍ਹੋ: ‘ਪਹਿਲੀਆਂ ਸਰਕਾਰਾਂ ਨੇ ਗੈਂਗਸਟਰਾਂ ਦੀ ਕੀਤੀ ਪੁਸ਼ਤਪਨਾਹੀ ਅਸੀਂ ਕਰਾਂਗੇ ਖਾਤਮਾ’
ਪੂਰੂੀ ਨਕਦੀ ਮਹਿਲਾ ਨੂੰ ਮਿਲੀ ਵਾਪਿਸ: ਮੁਹੰਮਦ ਸ਼ਾਹੀਦ ਨੇ ਕਿਹਾ ਕਿ ਮਹਿਲਾ ਦੀ ਗੱਲ ਸੁਣਨ ਤੋਂ ਬਾਅਦ ਜਦੋਂ ਉਹ ਘਰ ਆਇਆ ਤਾਂ ਉਸ ਨੇ ਕੱਪੜੇ ਨੂੰ ਚੈੱਕ ਕੀਤਾਂ ਤਾਂ ਉਸ ਵਿੱਚ 34 ਹਜ਼ਾਰ ਦੀ ਨਕਦੀ ਪਈ ਹੋਈ ਸੀ। ਇਸ ਤੋਂ ਬਾਅਦ ਮੁਹੰਮਦ ਸ਼ਾਹੀਦ ਨੇ ਮਹਿਲਾ ਨੂੰ ਵਾਪਿਸ ਕੀਤੇ (Mohammad Shahid returned the cash to the woman) ਗਏ ਜਿਸ ਉੱਤੇ ਮਹਿਲਾ ਵਲੋਂ ਮੁਹੰਮਦ ਸ਼ਾਹੀਦ ਨੂੰ ਆਸ਼ੀਰਵਾਦ ਦਿੱਤਾ ਤੇ ਉਸਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ। ਇਸ ਮੌਕੇ ਸ਼ਾਹੀਦ ਨੇ ਨੌਜਵਾਨਾਂ ਅਤੇ ਹੋਰਨਾਂ ਵਿਅਕਤੀਆਂ ਨੂੰ ਅਪੀਲ ਕੀਤੀ ਉਹ ਮਿਹਨਤ ਦੀ ਕਮਾਈ ਵਿੱਚ ਹੀ ਯਕੀਨ ਰੱਖਣ।