ਹੁਸ਼ਿਆਰਪੁਰ: ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸਾਂਭਣ ਲਈ ਅਜਿਹੇ ਕਲਾਕਾਰ ਵੀ ਹੋਏ, ਜਿਨ੍ਹਾਂ ਨੇ ਅਪਣਾ ਨਾਂ ਦੇਸ਼ ਦੁਨੀਆ ਵਿੱਚ ਚਮਕਾਇਆ ਹੈ। ਅੱਜ ਦੇ ਜ਼ਮਾਨੇ ਵਿੱਚ ਵੀ ਨਵੇਂ ਕਲਾਕਾਰ ਉਨ੍ਹਾਂ ਦੇ ਰਸਤੇ ਉੱਤੇ ਚੱਲ ਕੇ ਵਿਰਸੇ ਨੂੰ ਸਾਂਭੀ ਬੈਠੇ ਹਨ। ਅੱਜ ਗੱਲ ਕਰ ਰਹੇ ਹਾਂ ਅਜਿਹੇ ਰਾਗੀ ਢਾਡੀ ਅਮਰ ਸਿੰਘ ਸ਼ੌਂਕੀ ਦੀ, ਜੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹਾ ਤਹਿਸੀਲ ਗੜ੍ਹਸ਼ੰਕਰ ਪਿੰਡ ਭੱਜਲ ਦੇ ਰਹਿਣ ਵਾਲੇ ਹਨ, ਜਿਨ੍ਹਾਂ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਅਨੇਕਾਂ ਰਚਨਾਵਾਂ ਅਤੇ ਗਾਣੇ ਗਾ ਕੇ ਦੇਸ਼ ਦੁਨੀਆਂ ਵਿੱਚ ਨਾਂ ਬਣਾਇਆ ਹੈ।
ਮੈਨੂੰ ਉਨ੍ਹਾਂ ਦਾ ਪੋਤਾ ਹੋਣ ਉੱਤੇ ਮਾਣ: ਅਮਰ ਸਿੰਘ ਸ਼ੌਂਕੀ ਦੇ ਪੋਤਰੇ ਧਰਮਵੀਰ ਨੇ ਦੱਸਿਆ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਹ ਅਮਰ ਸਿੰਘ ਸ਼ੌਂਕੀ ਦਾ ਪੋਤਾ ਹੈ ਅਤੇ ਉਨ੍ਹਾਂ ਦੇ ਨਾਮ ਨਾਮ ਜਾਣਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ਅਸੀਂ ਵੀ ਉਨ੍ਹਾਂ ਦੀ ਚਲਾਈ ਲੀਹ ਉੱਤੇ ਚੱਲ ਰਹੇ ਹਾਂ। ਅਸੀਂ ਵੀ ਪ੍ਰੋਗਰਾਮ ਵਿੱਚ ਜਾਂਦੇ ਹਾਂ ਅਤੇ ਢਾਡੀ ਵਾਰਾਂ ਵੀ ਕਰਦੇ ਹਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਦੇ ਹਾਂ। ਪੁਰਾਣੇ ਬਜ਼ੁਰਗ ਜੋ ਦਾਦਾ ਜੀ ਨੂੰ ਜਾਣਦੇ ਨੇ, ਉਹ ਬਹੁਤ ਖੁਸ਼ ਹੁੰਦੇ ਹਨ। ਧਰਮਵੀਰ ਨੇ ਕਿਹਾ ਕਿ ਦਾਦਾ ਅਮਰ ਸਿੰਘ ਨੇ ਦੋ ਤਾਰਾ ਵੱਜਦਾ, ਆਜਾ ਭਾਬੀ ਝੂਟ ਲੈ, ਮਾਂ ਨੂੰ ਪੁਛਦੇ ਦਾਦੀ ਜੀ ਘਰ ਹੁਣ ਕਿਤਨੇ ਕੁ ਦੂਰ, ਸਾਹਿਬਾ ਵਾਜਾਂ ਮਾਰਦੀ, ਰਾਣੀ ਸੁੰਦਰਾਂ, ਸੱਜਣਾਂ ਦੇ ਉਤੋਂ ਜਿੰਦ ਜਾਨ ਵਾਰੀਏ ਆਦਿ ਬਹਤ ਸਾਰੇ ਪ੍ਰਸਿੱਧ ਗੀਤ ਗਾਏ ਹਨ।
ਇਨ੍ਹਾਂ ਗਾਇਕਾਂ ਨੇ ਦਿੱਤੀ ਅਪਣੀ ਆਵਾਜ਼: ਅਮਰ ਸਿੰਘ ਸ਼ੋਂਕੀ ਵਲੋਂ ਲਿੱਖੇ ਹੋਏ ਗੀਤ ਪੰਜਾਬ ਦੇ ਮਸ਼ਹੂਰ ਗਾਇਕ ਮਨਮੋਨ ਵਾਰਿਸ ਅਤੇ ਨਛੱਤਰ ਸਿੰਘ ਗਿੱਲ ਨੇ ਵੀ ਗਾਏ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਪਸੰਦ ਕਰਦੇ ਹਨ। ਅਮਰ ਸਿੰਘ ਸ਼ੋਂਕੀ ਦੀ ਤੀਜੀ ਪੀੜੀ ਉਨ੍ਹਾਂ ਦਾ ਪੋਤਰਾ ਧਰਮਵੀਰ ਸਿੰਘ ਸ਼ੋਂਕੀ ਵੀ ਪੰਜਾਬੀ ਵਿਰਸੇ ਦੀ ਸੰਭਾਲ ਕਰ ਰਿਹਾ ਹੈ। ਪਿੰਡ ਵਾਸੀ ਦੱਸਦੇ ਹਨ ਕਿ ਅਮਰ ਸਿੰਘ ਸ਼ੋਂਕੀ ਅਜਿਹੇ ਰਾਗੀ ਢਾਡੀ ਹੋਏ ਹਨ, ਜਿਨ੍ਹਾਂ ਦੇ ਗਾਏ ਗਾਣਿਆਂ ਨੂੰ ਰਹਿੰਦੀ ਦੁਨੀਆ ਤੱਕ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਹ ਇਸ ਪਿੰਡ ਦੇ ਵਸਨੀਕ ਹਨ।
ਸਰਕਾਰਾਂ ਵੱਲੋਂ ਇਹ ਪਰਿਵਾਰ ਅਖੋਂ ਪਰੋਖੇ ਕੀਤੇ: ਪੰਜਾਬੀ ਸਭਿਆਚਾਰ ਨੂੰ ਸਾਂਭਣ ਵਾਲੇ ਅਮਰ ਸਿੰਘ ਸ਼ੋਂਕੀ ਦਾ ਪੋਤਰਾ ਧਰਮਵੀਰ ਸਿੰਘ ਸ਼ੋਂਕੀ ਭਾਵੇਂ ਪੰਜਾਬੀ ਵਿਰਸੇ ਨੂੰ ਸਾਂਭੀ ਬੈਠਾ ਹੈ, ਪਰ ਅੱਜ ਵੀ ਉਨ੍ਹਾਂ ਦਾ ਪਰਿਵਾਰ ਦੋ ਕਮਰਿਆਂ ਵਿੱਚ ਰਹਿਣ ਨੂੰ ਮਜਬੂਰ ਹੈ। ਹਾਲਾਂਕਿ, ਅਜਿਹੇ ਕਲਾਕਾਰ ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵਖਰੀ ਪਛਾਣ ਦਿੱਤੀ ਹੈ, ਉਨ੍ਹਾਂ ਤੇ ਪਰਿਵਾਰਾਂ ਵੱਲ ਸੂਬਾ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਪੰਜਾਬ ਸਰਕਾਰ ਨੂੰ ਪੰਜਾਬੀ ਵਿਰਸੇ ਨੂੰ ਸੰਭਾਲਣ ਵਾਲੇ ਕਲਾਕਾਰਾਂ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ, ਤਾਂ ਜੋ ਪੰਜਾਬੀ ਵਿਰਸੇ ਨੂੰ ਇਸੇ ਤਰ੍ਹਾਂ ਰਹਿੰਦੀ ਦੁਨੀਆ ਤੱਕ ਸੰਭਾਲਣ ਲਈ ਉਨ੍ਹਾਂ ਦਾ ਹੌਂਸਲਾ ਬਣਿਆ ਰਹੇ।
ਜ਼ਿਕਰਯੋਗ ਹੈ ਕਿ ਢਾਡੀ ਅਮਰ ਸਿੰਘ ਸ਼ੋਂਕੀ ਵਿਦੇਸ਼ਾਂ ਤੱਕ ਆਪਣੀ ਗਾਇਕੀ ਦੀ ਧਮਾਲ ਪਾ ਚੁੱਕੇ ਹਨ। ਵਿਦੇਸ਼ਾਂ ਵਿੱਚ ਇਨ੍ਹਾਂ ਦੇ ਬੁੱਤ ਵੀ ਸਥਾਪਿਤ ਕੀਤੇ ਗਏ ਸੀ, ਪਰੰਤੂ ਸਮੇਂ ਦੇ ਨਾਲ ਨਾਲ ਲੋਕ ਪੱਛਮੀ ਸੱਭਿਅਤਾ ਵੱਲ ਖਿੱਚ ਹੁੰਦੇ ਗਏ ਅਤੇ ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਅਜਿਹੇ ਕਲਾਕਾਰ ਆਪਣੇ ਘਰ ਚਲਾਉਣ ਤੋਂ ਵੀ ਅਵੇਸਲੇ ਜਾਪਦੇ ਹਨ।
ਇਹ ਵੀ ਪੜ੍ਹੋ: Rang Punjab Amritsar: ਪੁਰਾਣੇ ਪੰਜਾਬ ਦੀ ਤਸਵੀਰ ਪੇਸ਼ ਕਰਦੈ ਇਹ 'ਰੰਗ ਪੰਜਾਬ', ਦੇਖੋ ਵੀਡੀਓ