ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਚੱਕ ਫੁਲੂ ਦੇ ਨੌਜਵਾਨ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਸਿਆਣਿਆਂ ਦੀ ਕਹਾਵਤ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਇਹ ਕਹਾਵਤ ਉਦੋਂ ਸੱਚ ਸਾਬਤ ਹੋ ਗਈ ਜਦੋਂ ਗੜ੍ਹਸ਼ੰਕਰ ਦੇ ਪਿੰਡ (A lottery of 10 lakhs was won) ਚੱਕ ਫੁਲੂ ਦੇ ਨੌਜਵਾਨ ਇੰਦਰਪ੍ਰੀਤ ਦੀ 10 ਲੱਖ ਰੁਪਏ ਦੀ ਲਾਟਰੀ ਲੱਗ ਗਈ ਹੈ।
ਪਰਿਵਾਰ ਨੂੰ ਮਿਲ ਰਹੀਆਂ : ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਪ੍ਰੀਤ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਂਕ ਵਿੱਖੇ ਰਾਕੇਸ਼ ਕੁਮਾਰ ਸ਼ੌਰੀ ਤੋਂ ਨਾਗਾਲੈਂਡ ਸਟੇਟ ਦੀ ਹਫਤਾਵਰੀ ਡੀਅਰ ਲਾਟਰੀ ਦੀ ਟਿਕਟ 100 ਰੁਪਏ ਵਿੱਚ ਖਰੀਦੀ ਸੀ ਅਤੇ ਅੱਜ ਉਨ੍ਹਾਂ ਨੂੰ ਰਾਕੇਸ਼ ਕੁਮਾਰ ਸ਼ੌਰੀ ਦਾ ਫੋਨ ਆਇਆ ਕਿ ਤੁਹਾਡਾ ਪਹਿਲਾਂ ਇਨਾਮ 10 ਲੱਖ ਰੁਪਏ ਨਿਕਲਿਆ ਹੈ, ਜਿਸ ਤੋਂ ਬਾਅਦ ਉਹ ਲਾਟਰੀ ਸਟਾਲ ਤੇ ਪੁੱਜੇ, ਜਿੱਥੇ ਉਨ੍ਹਾਂ ਦਾ ਲਾਟਰੀ ਵਿਕਰੇਤਾ ਵੱਲੋਂ ਮੂੰਹ ਮਿੱਠਾ ਕਰਵਾ ਕੇ (Weekly Deer Lottery of Nagaland State) ਮੁਬਾਰਕਬਾਦ ਦਿੱਤੀ ਗਈ। ਇੰਦਰਪ੍ਰੀਤ ਨੇ ਦੱਸਿਆ ਕਿ ਲਾਟਰੀ ਲੱਗਣ ਨਾਲ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਕੇ ਲੋੜਵੰਦਾਂ ਦੀ ਮਦਦ ਕਰਨਗੇ।
- Rally of CM Mann in Patiala: ਪਟਿਆਲਾ ਤੋਂ ਸੀਐੱਮ ਮਾਨ ਅਤੇ ਕੇਜਰੀਵਾਲ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ, 550 ਕਰੋੜ ਰੁਪਏ ਨਾਲ ਹਸਪਤਾਲਾਂ ਦੀ ਸੁਧਰੇਗੀ ਹਾਲਤ
- STUBBLE BURNING RISE: ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨਾ ਲਗਾਤਾਰ ਜਾਰੀ, 15 ਦਿਨਾਂ 'ਚ ਪਰਾਲੀ ਸਾੜਨ ਦੀਆਂ 322 ਘਟਨਾਵਾਂ ਦਰਜ
- MP Harsimrat On AAP and Congress: ਹਰਸਿਮਰਤ ਬਾਦਲ ਨੇ ਕਾਂਗਰਸ ਤੇ 'ਆਪ' ਨੂੰ ਲਪੇਟਿਆ, ਕਿਹਾ- ਦੋਵੇਂ ਪਾਰਟੀਆਂ ਨੇ ਇੱਕਜੁੱਟ, ਦੋਵਾਂ ਦਾ ਨਿਸ਼ਾਨਾ ਪੰਜਾਬ ਨੂੰ ਲੁੱਟਣਾ
ਇਸ ਮੌਕੇ ਰਾਕੇਸ਼ ਕੁਮਾਰ ਪ੍ਰਤੀ ਨੇ ਇੰਦਰਪ੍ਰੀਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਵਲੋਂ ਦਿੱਤੀ ਗਈ ਲਾਟਰੀ ਦੀ ਟਿਕਟ ਨਾਲ ਇੰਦਰਪ੍ਰੀਤ ਦੀ ਲਾਟਰੀ ਲੱਗ ਗਈ, ਜਿਸਦੇ ਨਾਲ ਉਹ ਅਪਣੀਆਂ ਜ਼ਰੂਰਤਾਂ ਪੂਰੀਆਂ ਕਰਨਗੇ।