ਹੁਸ਼ਿਆਰਪੁਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਸਮਾਗਮਾ 'ਤੇ ਸੁਲਤਾਨਪੁਰ ਲੋਧੀ ਤੋਂ ਸ਼ਬਦਗੁਰੂਯਾਤਰਾ ਦਾ ਆਯੋਜਨ ਕੀਤਾ ਗਿਆ ਸੀ। ਸ਼ਬਦਗੁਰੂ ਯਾਤਰਾ ਦੇ ਹੋਸ਼ੀਅਰਪੁਰ ਪੁੱਜਣ 'ਤੇ ਅਲੱਗ-ਅਲੱਗ ਜਗ੍ਹਾਂ ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਯਾਤਰਾਂ ਦੇ ਹੁਸ਼ਿਅਰਪੁਰ ਪੁੱਜਣ 'ਤੇ ਗੱਤਕਾ ਪਾਰਟੀਆਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾ ਕੇ ਸ਼ਬਦਗੁਰੂਯਾਤਰਾਂ ਦਾ ਸਵਾਗਤ ਕੀਤਾ ਗਿਆ।
ਇਹ ਯਾਤਰਾ ਪੰਜਾਬ ਦੇ ਹੋਰ ਜ਼ਿਲ੍ਹਿਆਂਤੋਂ ਹੁੰਦੀ ਹੋਈਹੁਸ਼ਿਅਰਪੁਰ ਪੁੱਜੀ ਸੀ, ਜਿੱਥੇ ਸੰਗਤਾਂ ਵਲੋਂ ਇਸਦਾ ਭਰਵਾਂਸਵਾਗਤ ਕੀਤਾ ਗਿਆ 'ਤੇ ਗੱਤਕਾ ਪਾਰਟੀਆਂ ਵਲੋਂ ਆਪਣੇ ਜੌਹਰ ਪੇਸ਼ ਕੀਤੇ ਗਏ। ਇਸ ਮੌਕੇ 'ਤੇ ਸ਼ਹਿਰ ਭਰ 'ਚ ਦਰਸ਼ਨ ਲਈ ਯਾਤਰਾਂ ਕੱਢੀ ਗਈ 'ਤੇ ਦੇਰ ਸ਼ਾਮ ਗੁਰਦੁਆਰਾ ਸਾਹਿਬ ਸ਼ਹੀਦਾਂ ਰਹਿਮਪੁਰ ਵਿਖੇ ਜਥਾ ਰੋਕਿਆ ਗਿਆ ਤੇ ਸ਼ਨਿਵਾਰ ਨੂੰ ਇਹ ਯਾਤਰਾ ਆਪਣੇਅਗਲੇ ਪੜਾਅ ਲਈ ਰਵਾਨਾ ਹੋ ਗਈ ਹੈ। ਇਹ ਸ਼ਬਦਗੁਰੂਯਾਤਰਾ ਕਰਤਾਰਪੁਰ ਤੱਕ ਕੱਢੀ ਜਾਵੇਗੀ।