ਗੁਰਦਾਸਪੁਰ: ਪੰਜਾਬ ਦੀ ਨੌਜਵਾਨੀ ਲਗਾਤਾਰ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਨਸ਼ੇ ਦੀ ਪੂਰਤੀ ਲਈ ਚੋਰੀਆਂ, ਡਕੈਤੀਆਂ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹੈ। ਨੌਜਵਾਨ ਇਸ ਕਦਰ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਹਨ ਕਿ ਹੁਣ ਲੋਕਾਂ ਦੇ ਮਹਿੰਗੇ ਕੁੱਤੇ ਚੋਰੀ ਕੀਤੇ ਜਾ ਰਹੇ ਹਨ।
ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਇੱਕ ਪੱਗ ਨਸਲ ਦੇ ਕੁੱਤੇ ਨੂੰ ਚੋਰੀ ਕੀਤਾ ਅਤੇ ਇਸ ਨੂੰ ਨਸ਼ਾ ਕਰਨ ਲਈ 2 ਹਜ਼ਾਰ ਰੁਪਏ ਦਾ ਅੱਗੇ ਵੇਚ ਦਿੱਤਾ। ਇਸ ਤੋਂ ਬਾਅਦ 5 ਮਹੀਨਿਆਂ ਬਾਅਦ ਚੋਰ ਨੂੰ ਸਿਲੰਡਰ ਚੋਰੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਚੋਰ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਸਨੇ ਇੱਕ ਕੁੱਤਾ ਵੀ ਚੋਰੀ ਕੀਤਾ ਹੈ।
ਪੁਲਿਸ ਨੇ ਚੋਰ ਵੱਲੋਂ ਜਿਸਨੂੰ ਵੇਚਿਆ ਗਿਆ ਸੀ ਉਸ ਤੋਂ ਬਰਾਮਦ ਕਰ ਉਸਦੇ ਅਸਲੀ ਮਾਲਕ ਕੋਲ ਪਹੁੰਚਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੱਤੇ ਦੇ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਵੱਲੋਂ ਦਸ ਹਜ਼ਾਰ ਰੁਪਏ ਦਾ ਇੱਕ ਪੱਗ ਨਸਲ ਦਾ ਕੁੱਤਾ ਖਰੀਦਿਆ ਸੀ ਪਰ ਪਿਛਲੇ ਪੰਜ ਮਹੀਨਿਆਂ ਤੋਂ ਉਨ੍ਹਾਂ ਦਾ ਕੁੱਤਾ ਚੋਰੀ ਹੋ ਗਿਆ ਸੀ। ਮਾਲਕ ਨੇ ਦੱਸਿਆ ਕਿ ਉਸਦੇ ਦੇ ਪੁੱਤਰ ਨੇ ਇਹ ਕੁੱਤਾ ਬੜੇ ਚਾਵਾਂ ਨਾਲ ਲਿਆ ਸੀ ਪਰ ਅੱਜ ਉਨ੍ਹਾਂ ਦਾ ਪੁੱਤਰ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਪੁਲਿਸ ਨੇ ਉਸ ਚੋਰ ਨੂੰ ਕਾਬੂ ਕੀਤਾ ਹੈ ਜਿਸ ਨੇ ਇਹ ਕੁੱਤਾ ਚੋਰੀ ਕੀਤਾ ਸੀ ਅਤੇ ਉਨ੍ਹਾਂ ਨੂੰ ਇਹ ਕੁੱਤਾ ਮਿਲ ਚੁੱਕਾ ਹੈ। ਮਾਲਕ ਨੇ ਇਹ ਵੀ ਦੱਸਿਆ ਕਿ ਉਸ ਵੱਲੋਂ ਕੋਈ ਸ਼ਿਕਾਇਤ ਪੁਲਿਸ ਕੋਲ ਨਹੀਂ ਕੀਤੀ ਗਈ ਸੀ ਜਿਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੁੱਤਾ ਬਰਾਮਦ ਕਰਕੇ ਉਨ੍ਹਾਂ ਨੂੰ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਚੋਰ ਨੂੰ ਕਾਬੂ ਕੀਤਾ ਹੈ ਜਿਸ ਨੇ ਸਿਲੰਡਰ ਚੋਰੀ ਕੀਤਾ ਸੀ ਜਦੋਂ ਇਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਸ ਨੇ ਇੱਕ ਪੱਗ ਨਸਲ ਦਾ ਕੁੱਤਾ ਵੀ ਚੋਰੀ ਕੀਤਾ ਹੈ ਜੋ ਉਸ ਨੇ ਨਸ਼ੇ ਦੀ ਪੂਰਤੀ ਲਈ ਦੋ ਹਜ਼ਾਰ ਦੇ ਵਿੱਚ ਵੇਚ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਚੋਰ ਤੋਂ ਕੁੱਤਾ ਬਰਾਮਦ ਕਰਕੇ ਮਾਲਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੁਲਿਸ ਸਟੇਸ਼ਨ ਦੇ ਬਾਹਰ ਟੈਂਕੀ ‘ਤੇ ਚੜ੍ਹਿਆ ਨਿਹੰਗ, ਜਾਣੋ ਮਾਮਲਾ...