ETV Bharat / state

India Pakistan border ਨੇੜੇ ਵਸਦੇ ਪਿੰਡਾਂ ਦੇ ਲੋਕਾਂ ਕੋਲ ਪਹੁੰਚਿਆ ਸਿਹਤ ਵਿਭਾਗ ਪਰ....

ਆਜਾਦੀ ਦੇ 72 ਸਾਲ ਬੀਤ ਜਾਣ ਦੇ ਬਾਵਜੁਦ ਵੀ ਇਨ੍ਹਾਂ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਹੈ। ਇਹ ਪਿੰਡ ਇੰਡੋ ਪਾਕਿ ਬਾਰਡਰ ਦੇ ਬਿਲਕੁੱਲ ਨੇੜੇ ਹਨ ਅਤੇ ਇਨ੍ਹਾਂ 7 ਪਿੰਡਾਂ ਨੂੰ ਜਾਣ ਲਈ ਰਾਵੀ ਦਰਿਆ ’ਤੇ ਬਣੇ ਆਰਜ਼ੀ ਲੱਕੜ ਦੇ ਪੁਲ ਨੂੰ ਪਾਰ ਕਰ ਕੇ ਜਾਣਾ ਪੈਂਦਾ ਹੈ।

India Pakistan border ਨੇੜੇ ਵਸਦੇ ਪਿੰਡਾਂ ਦੇ ਲੋਕਾਂ ਕੋਲ ਪਹੁੰਚਿਆ ਸਿਹਤ ਵਿਭਾਗ ਪਰ....
India Pakistan border ਨੇੜੇ ਵਸਦੇ ਪਿੰਡਾਂ ਦੇ ਲੋਕਾਂ ਕੋਲ ਪਹੁੰਚਿਆ ਸਿਹਤ ਵਿਭਾਗ ਪਰ....
author img

By

Published : Jun 16, 2021, 2:17 PM IST

ਗੁਰਦਾਸਪੁਰ: ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਜਿਸਦੇ ਚੱਲਦੇ ਲੋਕਾਂ ਨੂੰ ਵੈਕਸੀਨ ਲਗਾਉਣ ਦੇ ਨਾਲ ਨਾਲ ਲੋਕਾਂ ਦਾ ਕੋਰੋਨਾ ਟੈਸਟ ਵੀ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਸਿਹਤ ਵਿਭਾਗ ਦੀ ਟੀਮ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਵਿੱਚ ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡਾਂ ਵਿੱਚ ਪਹੁੰਚੀ। ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਅਤੇ ਵੈਕਸੀਨ ਵੀ ਲਗਾਈ ਗਈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਜਾਦੀ ਦੇ 72 ਸਾਲ ਬੀਤ ਜਾਣ ਦੇ ਬਾਵਜੁਦ ਵੀ ਇਨ੍ਹਾਂ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਹੈ। ਦੱਸ ਦਈਏ ਕਿ ਇਹ ਪਿੰਡ ਇੰਡੋ-ਪਾਕ ਬਾਰਡਰ ਦੇ ਬਿਲਕੁੱਲ ਨੇੜੇ ਹਨ ਅਤੇ ਇਨ੍ਹਾਂ 7 ਪਿੰਡਾਂ ਨੂੰ ਜਾਣ ਲਈ ਰਾਵੀ ਦਰਿਆ ’ਤੇ ਬਣੇ ਆਰਜੀ ਲੱਕੜੀ ਦੇ ਪੁੱਲ ਨੂੰ ਪਾਰ ਕਰਕੇ ਜਾਣਾ ਪੈਂਦਾ ਹੈ। ਸਿਹਤ ਵਿਭਾਗ ਦੀ ਟੀਮ ਵੀ ਇਸੇ ਪੁੱਲ ਨੂੰ ਪਾਰ ਕਰਕੇ ਪਿੰਡਾਂ ਦੇ ਲੋਕਾਂ ਕੋਲ ਪਹੁੰਚੀ ਹੈ।

ਬਹੁਤ ਘੱਟ ਲੋਕ ਕਰਵਾ ਰਹੇ ਟੈਸਟਿੰਗ ਅਤੇ ਸੈਪਲਿੰਗ

ਇਸ ਸਬੰਧ ’ਚ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮਕੋੜਾ ਪਤਨ ਰਾਵੀ ਦਰਿਆ ’ਤੇ ਬਣੇ ਆਰਜ਼ੀ ਪੁਲ ਨੂੰ ਪਾਰ ਕਰਕੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ ਪਰ ਪਿੰਡਾਂ ਦੇ ਲੋਕ ਜਾਗਰੂਕ ਨਹੀਂ ਹਨ, ਇਸ ਲਈ ਪਿੰਡ ਦੇ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਨਹੀਂ ਕਰ ਰਹੇ। ਜਿਸ ਕਾਰਨ ਬਹੁਤ ਘੱਟ ਹੀ ਲੋਕ ਵੈਕਸੀਨ ਲਗਵਾ ਰਹੇ ਹਨ ਅਤੇ ਆਪਣਾ ਟੈਸਟ ਕਰਵਾ ਰਹੇ ਹਨ। ਸਰਪੰਚ ਨੇ ਕਿਹਾ ਕਿ ਉਸ ਵੱਲੋਂ ਵੀ ਪਿੰਡ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਵੈਕਸੀਨ ਲਗਵਾਉ ਪਰ ਜ਼ਿਆਦਾਤਰ ਲੋਕ ਵੈਕਸੀਨ ਲਗਾਉਣ ਦੇ ਲਈ ਨਹੀਂ ਆ ਰਹੇ।

ਪਿੰਡਾਂ ’ਚ ਲਗਾ ਚੁੱਕੇ ਹਾਂ ਤਿੰਨ ਵਾਰ ਕੈਂਪ

ਇਸ ਮੌਕੇ ਦਰਿਆ ਤੋਂ ਪਾਰ ਵੱਸਦੇ ਪਿੰਡਾਂ ਵਿਚ ਲੋਕਾਂ ਦੇ ਕੋਰੋਨਾ ਟੈਸਟ ਅਤੇ ਵੈਕਸੀਨ ਕਰਨ ਪਹੁੰਚੀ ਟੀਮ ਦੀ ਅਧਿਕਾਰੀ ਡਾ.ਮਨਦੀਪ ਕੌਰ ਨੇ ਦੱਸਿਆ ਕਿ ਉਹ ਹੁਣ ਤਕ ਇਨ੍ਹਾਂ ਸੱਤਾਂ ਪਿੰਡਾਂ ਵਿੱਚ ਤਿੰਨ ਵਾਰ ਕੈਂਪ ਲਗਾ ਚੁੱਕੇ ਹਨ, ਪਰ ਇਸ ਪਿੰਡਾਂ ਦੇ ਲੋਕ ਆਪਣੀ ਵੈਕਸੀਨ ਨਹੀਂ ਕਰਵਾ ਰਹੇ ਅਤੇ ਨਾ ਹੀ ਕੋਰੋਨਾ ਟੈਸਟ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਹੁਣ ਤੱਕ ਸਿਰਫ਼ 150 ਦੇ ਕਰੀਬ ਹੀ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ ਅਤੇ ਇਨ੍ਹਾਂ ਪਿੰਡਾਂ ਦੀ ਆਬਾਦੀ 1300 ਦੇ ਕਰੀਬ ਹੈ।

ਇਹ ਵੀ ਪੜੋ: CORONA UPDATE LIVE: 24 ਘੰਟਿਆਂ 'ਚ ਭਾਰਤ 'ਚ 62,224 ਨਵੇਂ ਮਾਮਲੇ, 2,542 ਮੌਤਾਂ

ਸਿਹਤ ਅਧਿਕਾਰੀ ਨੇ ਦੱਸਿਆ ਕਿ ਸਰਪੰਚ ਨੂੰ ਵੀ ਘਰ-ਘਰ ਭੇਜਿਆ ਗਿਆ ਹੈ ਪਰ ਇਸਦੇ ਬਾਵਜੂਦ ਵੀ ਲੋਕ ਵੈਕਸੀਨ ਨਹੀਂ ਲਗਵਾ ਰਹੇ। ਉਨ੍ਹਾਂ ਕਿਹਾ ਕਿ ਦੋ ਚਾਰ ਦਿਨਾਂ ਦੇ ਵਿੱਚ ਰਾਵੀ ਦਰਿਆ ’ਤੇ ਬਣਿਆ ਆਰਜ਼ੀ ਪੁਲ ਚੁੱਕ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੰਡਾਂ ਵਿੱਚ ਆਉਣਾ ਕਾਫੀ ਮੁਸ਼ਕਿਲ ਹੋ ਜਾਵੇਗਾ ਇਸ ਲਈ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੈਕਸੀਨ ਲਗਵਾ ਲਈ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.