ਗੁਰਦਾਸਪੁਰ: ਕੁਝ ਦਿਨ ਪਹਿਲਾਂ ਤਉਤੇ ਤੂਫ਼ਾਨ ਕਾਰਨ ਮੁੰਬਈ ਵਿੱਚ ਜੋ ਸਮੁੰਦਰੀ ਜਹਾਜ਼ ਡੁੱਬ ਗਿਆ ਸੀ ਉਸ ਹਾਦਸੇ ’ਚ ਗੁਰਦਾਸਪੁਰ ਨਾਲ ਸਬੰਧਤ ਦੋ ਨੌਜਵਾਨ 35 ਸਾਲਾ ਮਨਜੀਤ ਸਿੰਘ ਅਤੇ 45 ਸਾਲਾ ਕੁਲਵਿੰਦਰ ਸਿੰਘ ਵਾਸੀ ਕਾਦੀਆਂ ਦੀ ਮੌਤ ਹੋ ਗਈ ਸੀ। ਇਹ ਦੋਨੇ ਨੌਜਵਾਨ ਪਿੰਡ ਭਰਥ ਦੇ ਵਸਨੀਕ ਸਨ ਜੋ ਕਿ ਛੇ ਮਹੀਨੇ ਪਹਿਲਾਂ ਹੀ ਕਿਸੇ ਕੰਪਨੀ ਦੇ ਜ਼ਰੀਏ ਸ਼ਿੱਪ ਵਿੱਚ ਕੰਮ ਕਰਨ ਲਈ ਗਏ ਸਨ।
ਬੀਤੇ ਕੱਲ੍ਹ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਭਰਥ ਪੁੱਜੀਆਂ ਦਾ ਚਾਰੇ ਪਾਸੇ ਮਾਤਮ ਦਾ ਮਾਹੌਲ ਛਾ ਗਿਆ। ਦੋਨੋਂ ਮ੍ਰਿਤਕ ਆਪਣੇ ਆਪਣੇ ਘਰ ਵਿੱਚੋਂ ਇਕੱਲੇ ਹੀ ਕਮਾਉਣ ਵਾਲੇ ਸਨ ਜੋ ਕਿ ਆਪਣੇ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਵੀ ਛੱਡ ਗਏ ਹਨ। ਇਨ੍ਹਾਂ ਦੋਹਾਂ ਨੌਜਵਾਨਾਂ ਦੇ ਮਾਸੂਮ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਉਨ੍ਹਾਂ ਦੀਆਂ ਵਿਧਵਾ ਪਤਨੀਆਂ ਲਈ ਕਰਨਾ ਮੁਸ਼ਕਲ ਹੋ ਜਾਵੇਗਾ।
ਦੋਨਾਂ ਮ੍ਰਿਤਕ ਨੌਜਵਾਨਾਂ ਦੀਆਂ ਪਤਨੀਆਂ ਰਾਜਵਿੰਦਰ ਕੌਰ ਅਤੇ ਰਾਜ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ ’ਚ ਦੋਹਾਂ ਪਰਿਵਾਰਾਂ ਦੀ ਸਰਕਾਰ ਵੱਲੋਂ ਬਾਂਹ ਫੜ੍ਹੀ ਜਾਵੇ ਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: ਪਰਿਵਾਰ ਦੇ ਤਿੰਨ ਜੀਆਂ ਦੀ ਕੋਰੋਨਾ ਨਾਲ ਮੌਤ: ਪਿੰਡ 'ਚ ਸਹਿਮ ਦਾ ਮਾਹੌਲ