ETV Bharat / state

ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ - gurdaspur accident

ਗੁਰਦਾਸਪੁਰ ਵਿਖੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਸਤਨਾਮ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। 18 ਦਿਨ ਪਹਿਲਾਂ ਹੀ ਉਸਦੀ ਲਵ ਮੈਰਿਜ ਹੋਈ ਸੀ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ।

ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ

author img

By

Published : Sep 12, 2020, 7:02 AM IST

ਗੁਰਦਾਸਪੁਰ: ਪਿੰਡ ਮੰਗਲ ਹੂਸੈਨ ਲਾਗੇ ਸੜਕ ਹਾਦਸੇ ਵਿੱਚ ਇੱਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਸਤਨਾਮ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀ 18 ਦਿਨ ਪਹਿਲਾਂ ਹੀ ਲਵ ਮੈਰਿਜ਼ ਹੋਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਪ੍ਰੀਤੀ ਨੇ ਦੱਸਿਆ ਕਿ ਉਹ ਚਾਰ ਭੈਣਾਂ ਹਨ। ਸਤਨਾਮ ਸਿੰਘ ਉਨ੍ਹਾਂ ਦਾ ਇਕਲੌਤਾ ਭਰਾ ਸੀ। ਬੀਤੇ ਦਿਨ ਸ਼ਾਮ 8 ਵਜੇ ਦੇ ਕਰੀਬ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਗਿਆ ਸੀ, ਪਰ ਰਾਤ ਘਰ ਵਾਪਿਸ ਨਹੀਂ ਆਇਆ।

ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ

ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਨਾਮ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਸ ਨੇ ਮੰਗ ਕੀਤੀ ਕਿ ਉਸ ਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀ ਨੂੰ ਫੜ ਕੇ ਇਨਸਾਫ਼ ਦਿੱਤਾ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਗਲ ਹੂਸੈਨ ਪੁਲ ਲਾਗੇ ਝਾੜੀਆਂ ਵਿੱਚ ਇੱਕ ਲਾਸ਼ ਮਿਲੀ ਹੈ ਜਦ ਦੇਖਿਆ ਤਾਂ ਕਿਸੇ ਵਾਹਨ ਨੇ ਉਸ ਸਾਈਡ ਮਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ 174 ਦੀ ਕਾਰਵਾਈ ਤਹਿਤ ਜਾਂਚ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.