ਬਟਾਲਾ: ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਸਫਾਈ ਕਰਮਚਾਰੀਆਂ ਦੀ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਚੱਲ ਰਹੀ ਹੜਤਾਲ (Sweepers Strike) ‘ਚ ਉਨ੍ਹਾਂ ਦਾ ਸਮਰਥਨ ਕਰਨ ਲਈ ਪਹੁੰਚੇ। ਇਸ ਮੌਕੇ ਲਖਬੀਰ ਸਿੰਘ ਲੋਧੀਨੰਗਲ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ, ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਆਮ ਲੋਕਾਂ ਦੀ ਕੋਈ ਫਿਕਰ ਨਹੀਂ ਹੈ।
21 ਦਿਨਾਂ ਤੋਂ ਹੜਤਾਲ (Sweepers Strike) ਜਾਰੀ
ਬਟਾਲਾ ਨਗਰ ਨਿਗਮ ਦੇ ਦਫ਼ਤਰ ਵਿਖੇ ਆਪਣੀਆਂ ਮੰਗਾ ਨੂੰ ਲੈਕੇ ਪਿਛਲੇ 21 ਦਿਨਾਂ ਤੋਂ ਕੰਟ੍ਰੈਕਟ ਤੇ ਭਾਰਤੀ ਸਫਾਈ ਸੇਵਕ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਹਾਲੇ ਤੱਕ ਕੋਈ ਵੀ ਕਾਂਗਰਸੀ ਲੀਡਰ ਜਾਂ ਕੋਈ ਵੀ ਪੰਜਾਬ ਕੈਬਨਿਟ ਦਾ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਥੇ ਨਹੀਂ ਪਹੁੰਚਿਆਂ।
ਸ਼ਹਿਰ ਬਣਿਆ ਕੂੜਾਦਾਨ
ਸ਼ਹਿਰ ਦੇ ਸਫਾਈ ਕਰਮਚਾਰੀ ਹੜਤਾਲ (Sweepers Strike) ‘ਤੇ ਹੋਣ ਕਰਕੇ ਸ਼ਹਿਰ ‘ਚ ਸਫਾਈ ਦਾ ਬਹੁਤ ਬੂਰਾ ਹਾਲ ਹੋ ਚੁੱਕਿਆ ਹੈ, ਥਾਂ-ਥਾਂ ‘ਤੇ ਗੰਦਗੀ ਦੇ ਢੇਰ ਲੱਗ ਚੁੱਕੇ ਹਨ। ਜੋ ਸਥਾਨਕ ਲੋਕਾਂ ਲਈ ਬਿਮਾਰੀ ਦਾ ਖ਼ਤਰਾਂ ਬਣਦੇ ਜਾ ਰਹੇ ਹਨ। ਸ਼ਹਿਰ ਤੇ ਇਨ੍ਹਾਂ ਕਰਮਚਾਰੀਆਂ ਦੀਆਂ ਸਮੱਸਿਆ ਨੂੰ ਵੇਖਦੇ ਹੋਏ। ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਅਪੀਲ ਕੀਤੀ ਹੈ। ਕਿ ਉਹ ਆਪਣੀ ਪਾਰਟੀ ਦੀ ਅੰਦੂਰਨੀ ਲੜਾਈ ਨੂੰ ਛੱਡ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਗੰਭੀਰ ਹੋਣ।
ਇਸ ਦੇ ਨਾਲ ਹੀ ਸਫਾਈ ਸੇਵਕ ਕਰਮਚਾਰੀ ਯੂਨੀਅਨ ਬਟਾਲਾ ਦੇ ਪ੍ਰਧਾਨ ਵਿੱਕੀ ਕਲਿਆਣ ਨੇ ਦੱਸਿਆ ਕਿ ਉਨ੍ਹਾਂ ਦੀ ਸੂਬਾ ਪੱਧਰੀ ਹੜਤਾਲ (Sweepers Strike) ਚਲ ਰਹੀ ਹੈ। ਉਨ੍ਹਾਂ ਦੀ ਮੁਖ ਮੰਗ ਹੈ ਜਿਨ੍ਹਾਂ ਕਰਮਚਾਰੀਆਂ ਨੂੰ ਠੇਕੇ ‘ਤੇ ਕਈ ਸਾਲ ਪਹਿਲਾਂ ਭਰਤੀ ਕੀਤਾ ਸੀ। ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਪੱਕੇ ਕਰੇ। ਪ੍ਰਧਾਨ ਵਿੱਕੀ ਕਲਿਆਣ ਨੇ ਕਿਹਾ ਕਿ ਇਹ ਕਰਮਚਾਰੀ ਉਹ ਸਾਰੀਆ ਸ਼ਰਤਾਂ ਪੂਰੀ ਕਰ ਚੁੱਕੇ ਹਨ, ਜੋ ਇੱਕ ਕੱਚੇ ਕਰਮਚਾਰੀ ਨੂੰ ਪੱਕੇ ਹੋਣ ਤੋਂ ਪਹਿਲਾਂ ਕਾਨੂੰਨ ਅਨੁਸਾਰ ਦੱਸੀਆ ਜਾਂਦੀਆਂ ਹਨ।