ETV Bharat / state

ਸਕੂਲੀ ਬੱਚਿਆਂ ਦੀ ਆਪਸੀ ਰੰਜਿਸ਼ ਨੇ ਬਜ਼ੁਰਗ ਮਹਿਲਾ ਦੀ ਜਾਨ ਲਈ - ਕਸਬਾ ਹਰਚੋਵਾਲ

ਸਕੂਲੀ ਬੱਚਿਆਂ ਦੀ ਆਪਸੀ ਰੰਜਿਸ਼ ਕਾਰਨ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਵਿੱਚ ਦੇਰ ਰਾਤ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਇਕ 60 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ 4 ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

firing in Gurdaspur
ਫ਼ੋਟੋੋ
author img

By

Published : Mar 18, 2020, 1:41 PM IST

Updated : Mar 18, 2020, 3:05 PM IST

ਗੁਰਦਾਸਪੁਰ: ਕਸਬਾ ਹਰਚੋਵਾਲ ਵਿੱਚ ਸਕੂਲੀ ਵਿਦਿਆਰਥੀਆਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਕਰੀਬ ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ। ਵਿਰੋਧੀ ਧਿਰ ਦੇ ਨੌਜਵਾਨਾਂ ਵਲੋਂ ਹਥਿਆਰਾਂ ਨਾਲ ਅੰਧਾ ਧੁੰਦ ਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ 60 ਸਾਲਾਂ ਮਹਿਲਾ ਦੀ ਮੌਤ ਹੋ ਗਈ, ਜਦਕਿ 4 ਮੈਂਬਰ ਗੰਭੀਰ ਜਖ਼ਮੀ ਹੋ ਗਏ, ਜੋ ਕਿ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਵੇਖੋ ਵੀਡੀਓ

ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਾਈ ਕਰ ਰਹੇ ਬੱਚਿਆਂ ਦੀ ਆਪਸੀ ਲੜਾਈ ਹੋਈ ਸੀ ਜਿਸ ਦਾ ਬੈਠ ਕੇ ਰਾਜ਼ੀਨਾਮਾ ਵੀ ਹੋ ਗਿਆ ਸੀ। ਪਰ, ਦੇਰ ਰਾਤ ਨੂੰ ਸਕੂਲੀ ਲੜਕੇ ਸਾਹਿਲ ਵਲੋਂ ਆਪਣੇ ਸਾਥੀਆਂ ਸਣੇ ਉਨ੍ਹਾਂ ਦੇ ਪਰਿਵਾਰ ਉਪਰ ਹਮਲਾ ਕਰ ਦਿੱਤਾ ਗਿਆ। ਹਥਿਆਰਾਂ ਨਾਲ ਲੈਸ 15 ਤੋਂ 20 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਪਰਿਵਾਰ ਉਪਰ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। 100 ਦੇ ਕਰੀਬ ਫਾਇਰ ਕੀਤੀ ਗਏ। ਉਨ੍ਹਾਂ ਦੇ ਪਰਿਵਾਰ ਦੀ 60 ਸਾਲਾਂ ਦੀ ਮਹਿਲਾਂ ਜਸਬੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪਰਿਵਾਰ ਦੇ 4 ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਮੌਕੇ 'ਤੇ ਪਹੁੰਚੇ ਏਐਸਆਈ ਬਲਜੀਤ ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰਿਆ ਹੈ। ਸਕੂਲ ਵਿੱਚ ਸੁਖਮਨ ਪ੍ਰੀਤ ਅਤੇ ਸਾਹਿਲ ਵਿੱਚ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਸਾਹਿਲ ਨੇ ਆਪਣੇ ਸਾਥੀਆਂ ਸਮੇਤ ਸੁਖਮਨ ਪ੍ਰੀਤ ਦੇ ਪਰਿਵਾਰ ਉਪਰ ਫਾਇਰਿੰਗ ਕਰ ਉਨ੍ਹਾਂ ਦੇ ਪਰਿਵਾਰ ਦੀ ਇਕ ਮਹਿਲਾ ਜਸਬੀਰ ਕੌਰ ਨੂੰ ਜਾਨੋਂ ਮਾਰ ਦਿੱਤਾ ਅਤੇ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖਮੀ ਹਨ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ਤਰਾ: ਭਾਜਪਾ ਵੱਲੋਂ ਸੂਬਾ ਇਕਾਈਆਂ ਨੂੰ ਸਖ਼ਤ ਨਿਰਦੇਸ਼

Last Updated : Mar 18, 2020, 3:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.