ਗੁਰਦਾਸਪੁਰ: ਲਗਾਤਾਰ ਵਧ ਰਹੀ ਮਹਿੰਗਾਈ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਹੋਣ ਕਾਰਨ ਇਸਦਾ ਭਾਰ ਆਮ ਲੋਕਾਂ ਦੀ ਜੇਬਾਂ ਤੇ ਪੈ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਮੱਧ ਵਰਗ ਦੇ ਲੋਕਾਂ ’ਤੇ ਮਹਿੰਗਾਈ ਦਾ ਕਾਫੀ ਅਸਰ ਪੈ ਰਿਹਾ ਹੈ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਇੱਕਦਮ ਵਾਧੇ ਕਾਰਨ ਹੋਰ ਵਸਤਾਂ ਦੀਆ ਕੀਮਤਾਂ ਵਿਚ ਵੀ ਇਜ਼ਾਫਾ ਹੁੰਦਾ ਹੈ ਜਿਸਦਾ ਅਸਰ ਸਿੱਧੇ ਤੌਰ ’ਤੇ ਇਕ ਸਧਾਰਨ ਪਰਿਵਾਰ ਦੀ ਜੇਬ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਮਦਨ ਘੱਟ ਹੈ ਅਤੇ ਖਰਚ ਜ਼ਿਆਦਾ ਹਨ। ਆਮਦਨ ਚ ਕੋਈ ਵਾਧਾ ਨਹੀਂ ਹੋ ਰਿਹਾ ਪਰ ਮਹਿੰਗਾਈ ਦਿਨੋਂ ਦਿਨ ਵਧ ਰਹੀ ਹੈ।
ਉੱਥੇ ਹੀ ਖੁਦ ਪੈਟਰੋਲ ਪੰਪ ਮਾਲਿਕਾਂ ਦਾ ਕਹਿਣਾ ਹੈ ਕਿ ਭਾਅ ਵਧਣ ਨਾਲ ਉਨ੍ਹਾਂ ਨੂੰ ਕਾਰੋਬਾਰ ’ਚ ਨੁਕਸਾਨ ਹੋ ਰਿਹਾ ਹੈ ਜਿੱਥੇ ਤੇਲ ਦੀ ਵਿਕਰੀ ਘੱਟ ਚੁਕੀ ਹੈ ,ਉੱਥੇ ਉਨ੍ਹਾਂ ਦਾ ਖਰਚਾ ਜਿਆਦਾ ਹੈ ਅਤੇ ਆਮਦਨ ਬਹੁਤ ਘੱਟ ਹੋ ਰਹੀ ਹੈ | ਉੱਥੇ ਹੀ ਹਰ ਵਰਗ ਦੇ ਲੋਕ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ। ਸਰਕਾਰ ਨੂੰ ਇਸ ਵਲ ਧਿਆਨ ਦੇਣ ਦੀ ਜਰੂਰਤ ਹੈ ਅਤੇ ਸਰਕਾਰ ਵਲੋਂ ਲਗਾਏ ਜਾਣ ਵਾਲੇ ਟੈਕਸ ਵੀ ਘੱਟ ਕੀਤੇ ਜਾਣ।
ਇਹ ਵੀ ਪੜੋ: Paddy Sowing: ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਦਾ ਡੀਜ਼ਲ ਫੂਕਣ ਲਈ ਮਜ਼ਬੂਰ