ਗੁਰਦਾਸਪੁਰ: ਇਸ ਜ਼ਿਲ੍ਹੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕੈਪਟਨ ਨੂੰ ਉਸ ਦੇ ਵਾਅਦੇ ਯਾਦ ਕਰਵਾਉਂਦੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬਜ਼ੁਰਗਾਂ ਨੂੰ 2500 ਪੈਸ਼ਨ ਦੇਣ ਦਾ ਵਾਅਦਾ ਕੀਤਾ ਦੀ ਜੋ ਸਾਢੇ 3 ਸਾਲਾਂ 'ਚ ਪੂਰਾ ਨਹੀਂ ਹੋਇਆ ਤੇ ਹੁਣ ਸਰਕਾਰ ਵੱਲੋਂ ਉਨ੍ਹਾਂ ਦੀ ਪੈਂਸਨ ਘੱਟ ਕੇ ਉਨ੍ਹਾਂ ਨੂੰ ਨੋਟਿਸ ਭਜਿਆ ਗਿਆ ਹੈ।ਰੋਸ ਰੈਲੀ ਦੇ ਦੌਰਾਨ ਉਨ੍ਹਾਂ ਨੇ ਕੈਪਟਨ ਤੇ ਮੋਦੀ ਦੇ ਪੁਤਲੇ ਵੀ ਸਾੜੇ।
ਪੰਜਾਬ ਨਾਲ ਪੰਗਾ ਨਾ ਲੈਣ ਮੋਦੀ ਜੀ
ਯੂਥ ਅਕਾਲੀ ਦਲ ਦੇ ਪ੍ਰਧਾਨ ਕੰਵਲਪ੍ਰ੍ਰੀਤ ਸਿੰਘ ਨੇ ਖੇਤੀ ਕਾਨੂੰਨਾਂ ਬਾਰੇ ਗੱਲ ਕਰਦੇ ਕਿਹਾ ਕਿ ਮੋਦੀ ਜੀ ਕਿਸਾਨਾਂ ਨਾਲ ਪੰਗਾਂ ਨਾ ਲੈਣ। ਇਹ ਪੰਜਾਬ ਹੈ ਜੇ ਇੱਕ ਵਾਰ ਇਹ ਭਰ ਗਿਆ ਤਾਂ ਮੋਦੀ ਜੀ ਇਸ ਨੂੰ ਸੰਭਾਲ ਨਹੀਂ ਪਾਣਗੇ।
ਅਕਾਲੀ ਦਲ ਕਿਸਾਨਾਂ ਦੀ ਪਾਰਟੀ
ਖੇਤੀ ਕਾਨੂਨਾਂ ਦੇ ਵਿਰੋਧ 'ਚ ਉੱਤਰੇ ਕਿਸਾਨਾਂ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਪਾਰਟੀ ਕਿਸਾਨਾਂ 'ਚੋਂ ਹੀ ਨਿਕਲ ਆਈ ਹੈ ਤੇ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ।ਜਦੋਂ ਉਨ੍ਹਾਂ 26 ਨਵੰਬਰ ਦੇ ਦਿੱਲ਼ੀ ਚੱਲੋ ਪ੍ਰੋਗਰਾਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਦਿੱਲੀ ਕੂਚ ਕਰਾਂਗੇ। ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੋੜ ਕੇ ਖੜ੍ਹੇ ਹਾਂ।