ETV Bharat / state

ਪੁਲਿਸ ਨੇ ਹੋਟਲ 'ਚ ਮਾਰੀ ਰੇਡ ਚੱਕੇ 8 ਜੋੜੇ - Police raided hotel batala

ਬਟਾਲਾ ਦੇ ਸ਼ੁਕਰਪੂਰਾ ਇਲਾਕੇ (Shukarpura area) ਵਿੱਚ ਸਥਿੱਤ ਇੱਕ ਹੋਟਲ 'ਚ ਬਟਾਲਾ ਪੁਲਿਸ (Batala Police) ਵੱਲੋਂ ਰੇਡ ਕੀਤੀ ਗਈ। ਹੋਟਲ ਵਿੱਚ ਮੌਜੂਦ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਬੱਸ ਰਾਹੀਂ ਥਾਣੇ ਲਿਆਂਦਾ ਗਿਆ।

ਪੁਲਿਸ ਨੇ ਹੋਟਲ 'ਚ ਮਾਰੀ ਰੇਡ ਚੱਕੇ 8 ਜੋੜੇ
ਪੁਲਿਸ ਨੇ ਹੋਟਲ 'ਚ ਮਾਰੀ ਰੇਡ ਚੱਕੇ 8 ਜੋੜੇ
author img

By

Published : Sep 22, 2021, 7:16 PM IST

ਗੁਰਦਾਸਪੁਰ: ਪੰਜਾਬ ਵਿੱਚ ਨਜ਼ਾਇਜ਼ ਤੌਰ 'ਤੇ ਚੱਲ ਰਹੇ ਗਲਤ ਧੰਦਿਆ 'ਤੇ ਪੰਜਾਬ ਪੁਲਿਸ (Punjab Police) ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ ਸ਼ੁਕਰਪੂਰਾ ਇਲਾਕੇ ਵਿੱਚ ਸਥਿੱਤ ਇੱਕ ਹੋਟਲ 'ਚ ਬਟਾਲਾ ਪੁਲਿਸ (Batala Police) ਵੱਲੋਂ ਰੇਡ ਕੀਤੀ ਗਈ। ਇਸ ਰੇਡ ਨੂੰ ਲੀਡ ਕਰਨ ਲਈ ਪੁਲਿਸ ਦੇ ਆਲਾ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਹੋਟਲ ਦੇ ਅੰਦਰ ਜਿਵੇਂ ਹੀ ਦਾਖਿਲ ਹੋਈ ਤਾਂ ਹੋਟਲ ਦੇ ਬਾਹਰ ਵੀ ਲੋਕਾਂ ਦਾ ਜਮਾਵੜਾ ਲੱਗ ਗਿਆ।

ਉਥੇ ਹੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਹੋਟਲ ਵਿੱਚ ਮੌਜੂਦ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਵਿੱਚ ਲੈਕੇ ਪੁਲਿਸ ਬੱਸ ਰਾਹੀਂ ਥਾਣੇ ਲਿਆਂਦਾ ਗਿਆ।

ਉਥੇ ਹੀ ਮੌਕੇ 'ਤੇ ਰੇਡ ਟੀਮ ਨੂੰ ਲੀਡ ਕਰ ਰਹੇ ਡੀ.ਐਸ.ਪੀ ਲਲਿਤ ਕੁਮਾਰ (DSP Lalit Kumar) ਨੇ ਸਾਫ਼ ਤੌਰ 'ਤੇ ਦੱਸਿਆ ਕਿ ਉਹਨਾਂ ਨੂੰ ਕੁੱਝ ਜਾਣਕਾਰੀ ਮਿਲੀ ਹੈ ਕਿ ਹੋਟਲ ਵਿੱਚ ਗ਼ਲਤ ਕੰਮ ਹੋ ਰਿਹਾ ਹੈ। ਜਿਸ ਦੇ ਚੱਲਦੇ ਮੌਕੇ ਤੋਂ 8 ਦੇ ਕਰੀਬ ਜੋੜੇ ਹਿਰਾਸਤ ਵਿੱਚ ਲਏ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਨੇ ਹੋਟਲ 'ਚ ਮਾਰੀ ਰੇਡ ਚੱਕੇ 8 ਜੋੜੇ

ਉਥੇ ਹੀ ਇਸ ਰੇਡ ਤੋਂ ਬਾਅਦ ਕਾਰਵਾਈ ਕਰ ਰਹੇ, ਪੁਲਿਸ ਥਾਣਾ ਸਿਵਲ ਲਾਈਨ ਅਮਰੀਕ ਸਿੰਘ ਦਾ ਕਹਿਣਾ ਸੀ, ਕਿ ਉਹਨਾਂ ਦੀ ਟੀਮ ਵੱਲੋਂ ਡੀ.ਐਸ.ਪੀ (DSP Lalit Kumar) ਅਤੇ ਆਲਾ ਅਧਿਕਾਰੀਆਂ ਦੇ ਹੁਕਮਾਂ ਦੇ ਚੱਲਦੇ ਇਹ ਰੇਡ ਕੀਤੀ ਗਈ ਹੈ ਅਤੇ ਹੋਟਲ ਦੇ ਵੱਖ-ਵੱਖ ਕਮਰਿਆਂ ਚੋਂ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਜੋੜੇ ਹੋਟਲ ਦੇ ਕਮਰਿਆਂ ਵਿੱਚ ਸਨ। ਉਹ ਆਪਸ ਵਿੱਚ ਦੋਸਤ ਜਾਂ ਕੋਈ ਰਿਸ਼ਤਾ ਹਨ ਜਾਂ ਫਿਰ ਕੋਈ ਸੈਕਸ ਰਾਕੇਟ (Sex rocket) ਦਾ ਧੰਦਾ ਹੋਟਲ ਵਿੱਚ ਚੱਲ ਰਿਹਾ ਹੈ ਅਤੇ ਜੋ ਜਾਂਚ ਵਿੱਚ ਸਾਮਣੇ ਆਵੇਗਾ ਅਤੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- ਬਠਿੰਡਾ ’ਚ ਡੇਂਗੂ ਦਾ ਕਹਿਰ: ਡੇਂਗੂ ਦੀ ਚਪੇਟ ’ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ

ETV Bharat Logo

Copyright © 2025 Ushodaya Enterprises Pvt. Ltd., All Rights Reserved.