ਗੁਰਦਾਸਪੁਰ: ਦੇਸ਼ ਦੀ ਸੁਰੱਖਿਆ ਲਈ ਸਿਆਚੀਨ ਗਲੇਸ਼ੀਅਰ ਵਿੱਚ ਡਿਊਟੀ ਦੇ ਰਹੇ, ਪੰਜਾਬ ਦੇ 3 ਜਵਾਨਾਂ ਨੇ ਆਪਣੀ ਸ਼ਹਾਦਤ ਦਿੱਤੀ। ਜਿਹਨਾਂ ਵਿੱਚੋ ਇੱਕ ਜਵਾਨ ਗੁਰਦਾਸਪੁਰ ਦੇ ਪਿੰਡ ਦਬੁਰਜੀ ਦਾ ਰਹਿਣ ਵਾਲਾ 21 ਸਾਲਾਂ ਨੌਜਵਾਨ ਪ੍ਰਗਟ ਸਿੰਘ ਹੈ, ਜੋ ਕਿ 2 ਭੈਣਾਂ ਦਾ ਇੱਕਲੋਤਾ ਭਰਾ ਸੀ। ਜਿਸ ਦੀ ਸਿਆਚੀਨ ਗਲੇਸ਼ੀਅਰ ਚ ਬਰਫੀਲੇ ਤੂਫਾਨ ਹੇਠਾਂ ਦੱਬ ਜਾਣ ਕਾਰਨ 25 ਅਪਰੈਲ ਨੂੰ ਜ਼ਖਮੀ ਹੋ ਗਿਆ ਸੀ। ਜਿਸ ਦੀ ਇਲਾਜ ਦੌਰਾਨ ਸ਼ਹਾਦਤ ਹੋ ਗਈ ਸੀ। ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਲਿਆਦਾਂ ਗਿਆ। ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਭੈਣਾਂ ਨੇ ਆਪਣੇ ਇੱਕਲੋੋਤੇ ਭਰਾ ਦੀ ਮ੍ਰਿਤਕ ਦੇਹ ਨੂੰ ਸੇਹਰਾ ਬੰਨ੍ਹਿਆ, ਅਤੇ ਮੁੱਖ ਅਗਨੀ ਉਹਨਾਂ ਦੇ ਪਿਤਾ ਪ੍ਰੀਤਮ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਸੀ।
ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਰਹੇ। ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ। ਇਹ ਸ਼ਹੀਦ ਨੌਜਵਾਨ ਦੋ ਭੈਣਾਂ ਦਾ ਇੱਕਲੋਤਾ ਭਰਾ ਸੀ। ਸਾਨੂੰ ਬਹੁਤ ਦੁੱਖ ਹੈ। ਪਰ ਸਾਨੂੰ ਮਾਣ ਵੀ ਹੈ ਕਿ ਉਹ ਸਾਡੇ ਇਲਾਕੇ ਦਾ ਨੌਜਵਾਨ ਹੈ। ਜਿਸਨੇ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 50 ਲੱਖ ਮਾਲੀ ਸਹਾਇਤਾ ਦਿੱਤੀ ਗਈ, ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ। ਪਿੰਡ ਵਿੱਚ ਸ਼ਹੀਦ ਦੀ ਯਾਦਗਾਰ ਵੀ ਬਣਾਈ ਜਾਵੇਗੀ, ਅਤੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਜਾਵੇਗੀ।