ਗੋਕਲ ਚੰਦ ਨੂੰ ਇਹ ਪ੍ਰੇਰਣਾ ਰਵੀ ਚੰਦ ਗੁਪਤਾ ਵੱਲੋਂ ਬਣਾਈਆਂ ਦਿੱਲੀ ਤੇ ਯੂਪੀ ਦੇ ਵਰਿੰਦਾਵਨ ਦੀਆਂ ਆਰਟ ਗੈਲਰੀਆਂ ਤੋਂ ਮਿਲੀ ਜਿੱਥੇ ਖੂਨ ਦੇ ਕੇ ਤਸਵੀਰਾਂ ਬਣਵਾਇਆਂ ਗਈਆਂ ਸਨ। ਬਟਾਲਾ ਦੇ ਸਤੀ ਲਕਸ਼ਮੀ ਦੇਵੀ ਪਾਰਕ 'ਚ ਸਥਿਤ ਆਰਟ ਗੈਲਰੀ ਨੂੰ ਵੀ ਕੁੱਝ ਅਜਿਹਾ ਹੀ ਰੂਪ ਦਿੱਤਾ ਗਿਆ। ਗੋਕਲ ਚੰਦ ਤੋਂ ਬਾਅਦ ਇਸ ਦੀ ਵਾਗਡੋਰ ਹੁਣ ਬਟਾਲਾ ਦੇ ਹੀ ਰਹਿਣ ਵਾਲੇ ਪਦਮ ਕੋਹਲੀ ਨੂੰ ਦਿੱਤੀ ਗਈ ਹੈ।
ਇਸ ਆਰਟ ਗੈਲਰੀ ਵਿੱਚ ਬਣੀ ਹਰ ਤਸਵੀਰ ਚਿੱਤਰਕਾਰ ਗੁਰਦਰਸ਼ਨ ਵੱਲੋਂ ਤਿਆਰ ਕੀਤੀ ਗਈ ਹੈ। ਇੱਕ ਤਸਵੀਰ ਤੇ ਕਰੀਬ 3500 ਰੁਪਏ ਦਾ ਖਰਚ ਆਇਆ ਹੈ ਅਤੇ ਹੁਣ ਤੱਕ ਇਸ ਆਰਟ ਗੈਲਰੀ ਵਿੱਚ ਕਰੀਬ 100 ਤਸਵੀਰਾਂ ਹਨ।
ਪਦਮ ਕੋਹਲੀ ਕਹਿੰਦੇ ਹਨ ਕਿ ਇਹ ਉਨ੍ਹਾਂ ਵੱਲੋਂ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ। ਇਸਦੇ ਨਾਲ ਹੀ ਪਦਮ ਕੋਹਲੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਛੋਟੇ ਬੱਚਿਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੀ ਇਸ ਆਰਟ ਗੈਲਰੀ ਨੂੰ ਸਥਾਪਿਤ ਕਰਨ ਦਾ ਮੁੱਖ ਮਕਸਦ ਹੈ।