ਦੀਨਾਨਗਰ : ਪਿੰਡ ਅਵਾਂਖਾ ਵਿੱਚ ਇੱਕ ਮਕਾਨ 'ਤੇ ਤੜਕੇ ਸਵੇਰੇ ਆਸਮਾਨੀ ਬਿਜਲੀ ਡਿੱਗਣ ਨਾਲ ਘਰ ਵਿੱਚ ਪਿਆ ਬਿਜਲੀ ਦਾ ਸਮਾਨ ਸੜ ਗਿਆ। ਘਰ ਦੇ ਮਾਲਕ ਪਵਨ ਕੁਮਾਰ ਨੇ ਕਿਹਾ ਕਿ ਬਿਜਲੀ ਇੰਨੀ ਜ਼ੋਰ ਨਾਲ ਡਿੱਗੀ ਕਿ ਮਕਾਨ ਦੇ ਲੈਂਟਰ ਨੂੰ ਪਾੜ ਦੇ ਹੋਏ ਨਿਕਲ ਗਈ।
ਪਵਨ ਕੁਮਾਰ ਨੇ ਕਿਹਾ ਕਿ ਤਕਰੀਬਨ ਸਵੇਰੇ 3:30 ਵਜੇ ਉਸ ਦੀ ਪਤਨੀ ਅਤੇ ਧੀ ਘਰ ਵਿੱਚ ਸੁੱਤੀਆਂ ਹੋਈਆਂ ਸਨ ਕਿ ਅਚਾਨਕ ਜ਼ੋਰਦਾਰ ਧਮਾਕਾ ਹੋੲਆ। ਬਿਜਲੀ ਡਿੱਗਣ ਕਾਰਨ ਉਸ ਦੇ ਘਰ ਦੀ ਫਰਿਜ਼, ਵਾਸ਼ਿੰਗ ਮਸ਼ੀਨ, ਟੀਵੀ ਸਮੇਤ ਬਿਜਲੀ ਦਾ ਸਾਰਾ ਸਮਾਨ ਸੜ ਚੁੱਕਿਆ ਸੀ।
ਉਨ੍ਹਾਂ ਦੱਸਿਆ ਕਿ ਬਿਜਲੀ ਇੰਨੇ ਜ਼ੋਰਦਾਰ ਤਰੀਕੇ ਨਾਲ ਡਿੱਗੀ ਕਿ ਉਸ ਦੇ ਮਕਾਨ ਵਿੱਚ ਤਰੇੜਾਂ ਆ ਗਈਆਂ। ਆਸਮਾਨੀ ਬਿਜਲੀ ਘਰ ਦੇ ਲੈਂਟਰ ਨੂੰ ਪਾੜ ਦੇ ਹੋਏ ਨਿਕਲੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਬਜਟ ਤੋਂ ਖੁਸ਼ ਹੋਏ ਵਿਧਾਇਕ ਪਰਗਟ ਸਿੰਘ
ਉਸ ਸਮੇਂ ਘਰ ਵਿੱਚ ਸੁੱਤੀ ਹੋਈ ਨੀਲਮ ਨੇ ਦੱਸਿਆ ਕਿ ਬਿਜਲੀ ਦੇ ਧਮਾਕੇ ਕਾਰਨ ਉਹ ਸਹਿਮ ਗਈ ਤੇ ਆਪਣੀ ਧੀ ਨੂੰ ਨਾਲ ਲੈ ਕੇ ਗੁਆਢੀਆਂ ਦੇ ਘਰ ਜਾ ਕੇ ਆਪਣਾ ਬਚਾਅ ਕੀਤਾ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਆਰਥਕ ਪੱਖ ਤੋਂ ਮਜ਼ਬੂਤ ਨਹੀਂ ਹਨ। ਇਸ ਕਾਰਨ ਹੁਣ ਉਹ ਮੁੜ ਆਪਣੇ ਮਕਾਨ ਦੀ ਮੁਰੰਮਤ ਨਹੀਂ ਕਰਵਾ ਸਕਦੇ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਉਨ੍ਹਾਂ ਦੇ ਮਕਾਨ ਦੀ ਮੁਰੰਮਤ ਲਈ ਮਾਲੀ ਮਦਦ ਕਰੇ।