ਗੁਰਦਾਸਪੁਰ: ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਜਿੱਤ ਵਜੋਂ ਜਿੱਥੇ ਦਿੱਲੀ ਵਿਖੇ ਫਤਿਹ ਮਾਰਚ ਕੱਢਿਆ ਜਾ ਰਿਹਾ ਹੈ। ਉਥੇ ਹੀ ਪੰਜਾਬ ਵਿੱਚ ਵੀ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਹਨ। ਜਿਸ ਤਹਿਤ ਹੀ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਵੱਲੋਂ ਕਿਸਾਨਾਂ ਦੇ ਵੱਡੇ ਇਕੱਠ ਕਰ ਗੁਰਦਾਸਪੁਰ ਦੇ ਇਤਹਾਸਿਕ ਗੁਰੂਦੁਆਰਾ ਸ਼੍ਰੀ ਅਚਲ ਸਾਹਿਬ ਵਿਖੇ ਜਿੱਤ ਦੀ ਅਰਦਾਸ ਕਰਕੇ ਇੱਕ ਫਤਿਹ ਮਾਰਚ ਕੱਢਿਆ ਗਿਆ, ਜੋ ਡੇਰਾ ਬਾਬਾ ਨਾਨਕ ਤੱਕ ਗਿਆ।
ਗੁਰਦਾਸਪੁਰ ਵਿੱਚ ਕੱਢੇ ਗਏ ਫਤਿਹ ਮਾਰਚ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਮਾਂਝਾ ਜਥੇਬੰਦੀ ਦੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਜਦੋ ਦਿੱਲੀ ਨੂੰ ਕੂਚ ਕੀਤਾ ਸੀ ਤਾਂ ਉਦੋਂ ਉਹਨਾਂ ਡੇਰਾ ਬਾਬਾ ਨਾਨਕ ਇਤਹਾਸਿਕ ਗੁਰੂਦੁਆਰਾ ਦਰਬਾਰ ਸਾਹਿਬ ਤੋਂ ਅਰਦਾਸ ਕਰ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ ਅਤੇ ਫਿਰ ਕਦੇ ਦਿੱਲੀ ਅਤੇ ਪੰਜਾਬ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਘਰਸ਼ ਕੇਂਦਰ ਸਰਕਾਰ ਖਿਲਾਫ਼ ਕੀਤੇ ਅਤੇ ਅੱਜ ਜਦੋਂ ਇਸ ਅੰਦੋਲਨ ਵਿੱਚ ਜਿੱਤ ਮਿਲੀ ਹੈ।
ਹੁਣ ਉਹ ਫਤਿਹ ਦੀ ਅਰਦਾਸ ਕਰ ਰਹੇ ਹਨ ਅਤੇ ਇਸ ਲਈ ਫਤਿਹ ਮਾਰਚ ਹੈ ਅਤੇ ਕਿਸਾਨਾਂ ਨੇ ਕਿਹਾ ਸੰਘਰਸ਼ ਬੜਾ ਔਖਾ ਸੀ। ਕਿਸਾਨਾਂ ਨੇ ਜਾਨਾਂ ਵੀ ਗਵਾਇਆ ਅਤੇ ਕੇਂਦਰ ਵਿੱਚ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਜਿੰਦੀ ਰਵਈਆ ਰੱਖ ਬੈਠਾ ਸੀ, ਉਸ ਨੂੰ ਵੀ ਮਜ਼ਬੂਰ ਕਰ ਆਪਣੇ ਹੱਕ ਲੈਣ ਵਿੱਚ ਸਫ਼ਲ ਹੋਏ। ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਭਾਵੇਂ ਕਿ ਇਹ ਵੱਡੀ ਜਿੱਤ ਹੈ,ਪਰ ਸੰਘਰਸ਼ ਹਾਲੇ ਬਹੁਤ ਬਾਕੀ ਹਨ ਅਤੇ ਸਮੇਂ-ਸਮੇਂ 'ਤੇ ਉਹ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣਗੇ।
ਇਹ ਵੀ ਪੜੋ:- ਅੰਦੋਲਨ ਦੇ ਯੋਧਿਆਂ ਦੀ ਘਰ ਵਾਪਸੀ, ਦਿੱਲੀ ਸਰਹੱਦ ’ਤੇ ਜਸ਼ਨ