ਗੁਰਦਾਸਪੁਰ: ਸਖ਼ਤ ਮਿਹਨਤ ਕਰਨ ਮਗਰੋਂ ਜਦੋਂ ਉਸ ਮਿਹਨਤ ਦਾ ਫ਼ਲ ਮਿਲਦਾ ਹੈ ਤਾਂ ਉਸ ਦੀ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ।ਅਜਿਹੀ ਹੀ ਖੁਸ਼ੀ ਅੱਜ ਪਿੰਡ ਹਰਚੋਵਾਲ ਦੇ ਇਸ ਘਰ 'ਚ ਵੇਖਣ ਨੂੰ ਮਿਲ ਰਹੀ ਹੈ।ਜਿਸ ਦੀ ਧੀ ਜੀਵਨਜੋਤ ਕੌਰ ਨੇ ਆਪਣੀ ਸਖ਼ਤ ਮਿਹਨਤ ਅਤੇ ਦਿੜ੍ਰ ਇਰਾਦੇ ਨਾਲ ਫਲਾਇੰਗ ਅਫਸਰ ਬਣਕੇ ਆਪਣੇ ਘਰ ਪੈਰ ਪਾਇਆ। ਜਿਵੇਂ ਜੀਵਨਜੋਤ ਦੇ ਘਰ ਆਉਣ ਦਾ ਪਤਾ ਲੱਗਿਆ ਤਾਂ ਪਿੰਡ ਵਾਸੀਆਂ ਦੇ ਨਾਲ-ਨਾਲ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦੇਣੀਆਂ ਸ਼ੁਰੂ ਹੋ ਗਈਆਂ। ਸਭ ਵੱਲੋਂ ਬਹੁਤ ਖੁਸ਼ੀ ਅਤੇ ਗਰਮਜੋਸ਼ੀ ਨਾਲ ਫਲਾਇੰਗ ਅਫਸਰ ਦਾ ਸਵਾਗਤ ਕੀਤਾ ਗਿਆ।
ਤਿੰਨ ਪੀੜ੍ਹੀਆਂ ਨੇ ਕੀਤੀ ਦੇਸ਼ ਦੀ ਸੇਵਾ: ਖਾਸ ਗੱਲ ਇਹ ਹੈ ਕਿ ਇਸ ਘਰ ਦੀਆਂ ਤਿੰਨ ਪੀੜ੍ਹੀਆਂ ਵੱਲੋਂ ਫੌਜ ਰਾਹੀਂ ਦੇਸ਼ ਦੀ ਸੇਵਾ ਕੀਤੀ। ਸਭ ਤੋਂ ਪਹਿਲਾ ਜੀਵਨਜੋਤ ਦੇ ਦਾਦਾ ਜੀ, ਫਿਰ ਪਿਤਾ ਅਤੇ ਚਾਚਾ ਜੇ.ਸੀ.ਓ. ਦੇ ਰੈਂਕ 'ਤੇ ਫੌਜ ਤੋਂ ਸੇਵਾ ਮੁਕਤ ਹੋਏ ਸੀ।ਉੱਥੇ ਹੀ ਹੁਣ ਇਸ ਘਰ ਦੀ ਚੌਥੀ ਪੀੜ੍ਹੀ ਜੀਵਨਜੋਤ ਵੀ ਬਤੌਰ ਫਲਾਇੰਗ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇਗੀ ਅਤੇ ਇਹ ਫੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਪਹਿਲੀ ਧੀ ਹੈ।
- ਪੰਜਾਬ 'ਚ ਸਵਾਈਨ ਫਲੂ ਦਾ ਇੱਕ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
- ਪੰਜਾਬ ਸਰਕਾਰ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ, 43 ਸੇਵਾਵਾਂ ਦਾ ਮਿਲੇਗਾ ਲਾਭ, ਕੇਜਰੀਵਾਲ ਤੇ ਸੀਐੱਮ ਮਾਨ ਨੇ ਕਿਹਾ - ਹੁਣ ਅਫ਼ਸਰ ਨਹੀਂ ਕਰ ਸਕਣਗੇ ਮਨਮਾਨੀ
- ਕੈਨੇਡਾ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਕਾਰੋਬਾਰੀ ਦੇ ਸ਼ੋਅਰੂਮ 'ਤੇ ਗੋਲੀਬਾਰੀ, ਬੰਬੀਹਾ ਗੈਂਗ ਦਾ ਨਿਸ਼ਾਨਾ
ਕਿਵੇਂ ਜਵੀਨਜੋਤ ਬਣੀ ਅਫ਼ਸਰ: ਕਾਬਲੇਜ਼ਿਕਰ ਹੈ ਕਿ ਜੀਵਨਜੋਤ ਦੇ ਇਸ ਰੈਂਕ ਤੱਕ ਪਹੁੰਚਣ ਦਾ ਸੰਘਰਸ਼ ਬਹੁਤ ਵੱਡਾ ਹੈ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤੱਕ ਦੀ ਸਿੱਖਿਆ ਪਿੰਡ ਅਤੇ ਬਟਾਲਾ ਦੇ ਇਕ ਨਿਜੀ ਸਕੂਲ 'ਚ ਪੂਰੀ ਕੀਤੀ ਤਾਂ ਬਾਅਦ 'ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਕੀਤੀ । ਜਿਸ ਤੋਂ ਬਾਅਦ ਇੱਕ ਚੰਗੀ ਆਈਟੀ ਸੈਕਟਰ 'ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ਪਰ ਜਦੋਂ ਲੌਕਡਾਊਨ ਨੇ ਲੋਕਾਂ ਲਈ ਦਰਵਾਜੇ ਬੰਦ ਕਰ ਦਿੱਤੇ ਤਾਂ ਜੀਵਨਜੋਤ ਲਈ ਨਵਾਂ ਦਰਵਾਜਾ ਖੋਲ੍ਹ ਦਿੱਤਾ। ਜੋਤ ਦੇ ਭਰਾ ਨੇ ਉਸ ਨੂੰ ਫੌਜ ਦੀ ਤਿਆਰੀ ਲਈ ਉਤਸ਼ਾਹਿ ਕੀਤਾ। ਆਖਰ ਭਰਾ ਦਾ ਕਹਿਣਾ ਮੰਨ ਨੌਕਰੀ ਛੱਡ ਏਅਰਫੋਰਸ ਅਕੈਡਮੀ ਹੈਦਰਾਬਾਦ 'ਚ ਦਾਖਲਾ ਲਿਆ।
ਤੀਸਰੀ ਵਾਰੀ 'ਚ ਮਿਲੀ ਸਫ਼ਲਤਾ: ਜੀਵਨਜੋਤ ਨੇ ਦੱਸਿਆ ਕਿ ਇਹ ਰਾਹ ਇੰਨਾ ਸੌਖਾ ਨਹੀਂ ਸੀ। ਪਹਿਲੀ ਵਾਰ 'ਚ ਹੀ ਉਸ ਨੂੰ ਕਾਮਯਾਬੀ ਨਹੀਂ ਮਿਲੀ। ਇਸ ਮੁਕਾਮ ਤੱਕ ਪਹੁੰਚਣ 'ਤੇ ਉਸ ਨੇ ਬਹੁਤ ਮਿਹਨਤ ਕੀਤੀ ਅਤੇ ਹਾਰ ਨਾ ਮੰਨਦੇ ਹੋਏ ਤੀਸਰੀ ਵਾਰ ਫਲਾਇੰਗ ਅਫ਼ਸਰ ਦਾ ਟੈਸਟ ਪਾਸ ਕਰ ਲਿਆ ਅਤੇ ਹੁਣ ਆਪਣੇ ਪਰਿਵਾਰ ਵਾਂਗ ਦੇਸ਼ ਦੀ ਸੇਵਾ ਕਰਨ ਲਈ ਜੀਵਨਜੋਤ ਤਿਆਰ ਹੈ।ਉੱਥੇ ਹੀ ਜੀਵਨ ਜੋਤ ਦੀ ਇਸ ਸਫਲਤਾ ਅਤੇ ਅਫਸਰ ਬਣਨ 'ਤੇ ਮਾਤਾ-ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।