ਗੁਰਦਾਸਪੁਰ: 26 ਜਨਵਰੀ ਗਣਤੰਤਰ ਦਿਵਸ 'ਤੇ ਗੁਰਦਾਸਪੁਰ 'ਚ ਰਾਜ ਪੱਧਰੀ ਸਮਾਗਮ ਕੀਤਾ ਗਿਆ। ਇਸ ਸਮਾਗਮ 'ਚ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਤਿਰੰਗੇ ਨੂੰ ਲਹਿਰਾਆ। ਇਸ ਦੌਰਾਨ ਵੀ.ਪੀ ਸਿੰਘ ਬਦਨੌਰ ਨੇ ਬੀਤੇ ਦਿਨੀਂ 25 ਜਨਵਰੀ ਨੂੰ ਗੁਰਦਾਸਪੁਰ ਦੇ ਟੂਰਸਿਟ ਹੱਬ ਕੇਸ਼ੋਪੁਰ ਛੰਭ ਦਾ ਦੌਰਾ ਕੀਤਾ। ਦੌਰਾ ਦੌਰਾਨ ਰਾਜਪਾਲ ਨੇ ਕੇਸ਼ੋਪੁਰ ਛੰਭ 'ਚ ਪੌਦੇ ਵੀ ਲਗਾਏ।
ਦੱਸ ਦਈਏ ਕਿ ਸੂਬਾ ਸਰਕਾਰ ਨੇ ਟੂਰਿਸਟ ਹੱਬ ਕੇਸ਼ੋਪੁਰ ਛੰਭ ਨੂੰ ਵੈਟ ਲੈਂਡ ਵਜੋਂ ਵਿਕਸਿਤ ਕੀਤਾ ਹੈ। ਇਸ ਵੈਟ ਲੈਂਡ 'ਤੇ ਸਰਦਿਆਂ ਦੇ ਦਿਨਾਂ 'ਚ ਪਰਵਾਸੀ ਪੰਛੀ ਵੱਡੀ ਗਿਣਤੀ 'ਚ ਆਉਂਦੇ ਹਨ। ਜੋ ਕਿ ਲੋਕਾਂ ਦੀ ਖਿੰਚ ਦਾ ਕੇਂਦਰ ਬਣਦੇ ਹਨ।
ਇਹ ਵੀ ਪੜ੍ਹੋ: ਗੁਰੂਕੁਲ ਗਲੋਬਲ ਬੱਚਿਆਂ ਨੇ ਮਨਾਇਆ ਅੰਤਰਾਸ਼ਟਰੀ ਗਰਲ ਚਾਈਲਡ ਡੇ
ਵੀ.ਪੀ ਸਿੰਘ ਬਦਨੌਰ ਨੇ ਕੇਸ਼ੋਪੁਰ ਛੰਭ 'ਚ ਚੱਲ ਰਹੇ ਕੰਮ ਦਾ ਦੌਰੇ ਦੌਰਾਨ ਜਾਇਜਾ ਲਿਆ ਤੇ ਉਥੇ ਪਰਵਾਸੀ ਪੰਛੀ ਦੇਖੇ। ਇਸ ਮੌਕੇ ਉਨ੍ਹਾਂ ਨੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ 'ਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਇਸ ਵੈਟ ਲੈਂਡ ਨੂੰ ਜਿਆਦਾਂ ਤੋਂ ਪ੍ਰਫੁਲਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਵੈਟ ਲੈਂਡ ਨੂੰ ਸੈਲਾਨੀਆਂ ਦਾ ਕੇਂਦਰ ਬਣਾਉਣ ਦੀ ਗੱਲ ਕਹੀ।