ਗੁਰਦਾਸਪੁਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections) ਦਾ ਅਖਾੜਾ ਭੱਖ ਚੁੱਕਾ ਹੈ ਅਤੇ ਹਰ ਕੋਈ ਚੋਣਾਂ ਦੇ ਰੰਗ ਵਿੱਚ ਰੰਗਦਾ ਨਜ਼ਰ ਆ ਰਿਹਾ ਹੈ। ਇਸ ਚੋਣ ਅਖਾੜੇ ਵਿੱਚ ਨਿੱਤਰੇ ਰਾਜੀਨੀਤਕ ਪਾਰਟੀਆਂ ਦੇ ਆਗੂ ਜਿੱਥੇ ਜ਼ਮੀਨੀ ਪੱਧਰ ਉੱਤੇ ਹਰ ਚੁਣਾਵੀ ਸਟੇਜ, ਹਰ ਚੁਣਾਵੀ ਮੀਟਿੰਗ ਵਿੱਚ ਇੱਕ ਦੂਜੇ ਉੱਤੇ ਟਿੱਪਣੀਆਂ ਕਰਦੇ ਆਪਸੀ ਪੇਚ ਲੜਾਉਂਦੇ ਨਜ਼ਰ ਆ ਰਹੇ ਹਨ। ਓਥੇ ਹੀ ਇਸ ਵਾਰ ਇਹ ਪੇਚ ਅਸਮਾਨ ਵਿੱਚ ਵੀ ਲੱਗਦੇ ਨਜ਼ਰ ਆਉਣਗੇ।
ਲੋਹੜੀ ਦੇ ਤਿਉਹਾਰ ’ਤੇ ਲੋਕ ਪਤੰਗਬਾਜ਼ੀ ਦਾ ਸ਼ੌਂਕ ਰੱਖਦੇ ਹਨ ਅਤੇ ਚੋਣਾਂ ਦੇ ਮਾਹੌਲ ਦੇ ਚ ਬਾਜ਼ਾਰ ਵਿੱਚ ਸਿਆਸੀ ਲੀਡਰਾਂ ਦੀਆਂ ਤਸਵੀਰਾਂ ਵਾਲੇ ਪਤੰਗ ਬਣ ਰਹੇ ਹਨ। ਬਾਜ਼ਾਰ ਵਿੱਚ ਇੰਨ੍ਹਾਂ ਸਿਆਸੀ ਲੀਡਰਾਂ ਦੀਆਂ ਤਸਵੀਰਾਂ ਵਾਲੇ ਪਤੰਗਾਂ ਦੀ ਮੰਗ ਵਧ ਚੁੱਕੀ ਹੈ।
ਪਤੰਗਬਾਜੀ ਦੇ ਸ਼ੌਕੀਨ ਲੋਕ ਆਪਣੇ ਆਪਣੇ ਪਸੰਦੀਦਾ ਲੀਡਰਾਂ ਦੀ ਤਸਵੀਰ ਲੱਗੀਆਂ ਪਤੰਗਾਂ ਖਰੀਦ ਰਹੇ ਹਨ। ਇਸ ਮੌਕੇ ਪਤੰਗ ਵਿਕਰੇਤਾ ਦਾ ਕਹਿਣਾ ਸੀ ਕਿ ਚੋਣਾਂ ਦੇ ਮਾਹੌਲ ਕਾਰਨ ਅਜਿਹੀਆਂ ਪਤੰਗਾਂ ਦੀ ਮੰਗ ਵੱਧ ਗਈ ਹੈ ਅਤੇ ਦੁਕਾਨਦਾਰ ਦਾ ਵੀ ਫਰਜ਼ ਬਣ ਜਾਂਦਾ ਹੈ ਕੇ ਉਹ ਗ੍ਰਾਹਕ ਦੀ ਮੰਗ ਪੂਰੀ ਕਰੇ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਕਾਰੀਗਰਾਂ ਕੋਲੋਂ ਦਿਨ ਰਾਤ ਸਾਰੇ ਲੀਡਰਾਂ ਦੀਆਂ ਤਸਵੀਰਾਂ ਵਾਲੇ ਪਤੰਗ ਬਣਵਾ ਰਹੇ ਹਨ। ਉਹਨਾਂ ਦਾ ਕਹਿਣਾ ਸੀ ਕਿ ਲੋਕ ਇਹ ਪਤੰਗਾਂ ਦੀ ਖਰੀਦ ਕਰਨ ਵੇਲੇ ਕਹਿੰਦੇ ਹਨ ਕੇ ਹੁਣ ਅਸਮਾਨ ਵਿੱਚ ਵੀ ਆਪਣੀ ਪਾਰਟੀ ਦੇ ਵਿਰੋਧੀ ਪਾਰਟੀ ਨਾਲ ਪੇਚ ਲੜਾਵਾਂਉਗੇ ਤੇ ਵਿਰੋਧੀ ਪਾਰਟੀ ਦੀ ਪਤੰਗ ਕੱਟਣਗਹੇ।
ਓਥੇ ਹੀ ਆਪਣੇ ਆਪਣੇ ਪਸੰਦੀਦਾ ਲੀਡਰਾਂ ਦੀਆਂ ਤਸਵੀਰਾਂ ਲੱਗੀਆਂ ਪਤੰਗਾਂ ਖਰੀਦਣ ਆਏ ਲੋਕਾਂ ਦਾ ਕਹਿਣਾ ਸੀ ਕਿ ਚੋਣਾਂ ਦਾ ਰੰਗ ਜ਼ਮੀਨ ਉੱਤੇ ਤਾਂ ਹੈ ਹੀ ਹੁਣ ਅਸਮਾਨ ਵਿੱਚ ਇਹ ਰੰਗ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪਤੰਗ ਉਡਾਉਣ ਨਾਲ ਇੱਕ ਤਾਂ ਆਪਣਾ ਸੌਂਕ ਪੂਰਾ ਹੋ ਜਾਵੇਗਾ ਤੇ ਨਾਲੇ ਆਪਣੀ ਪਸੰਦੀਦਾ ਪਾਰਟੀ ਅਤੇ ਆਗੂ ਦਾ ਪ੍ਰਚਾਰ ਵੀ ਹੋ ਜਾਵੇਗਾ।
ਇਹ ਵੀ ਪੜ੍ਹੋ: ਕੇਜਰੀਵਾਲ ਦਾ ਪੰਜਾਬ ਦੌਰਾ, ਕਰ ਸਕਦੇ ਨੇ CM ਚਿਹਰੇ ਦਾ ਐਲਾਨ