ਅੰਮ੍ਰਿਤਸਰ : ਯੂਕਰੇਨ ਤੇ ਰੂਸ ਵਿਚਕਾਰ ਜੰਗ ਜਾਰੀ ਹੈ। ਅੱਜ ਉਹ ਜੰਗ ਅੱਠਵੇਂ ਦਿਨ ਵਿਚ ਪੁੱਜ ਚੁੱਕੀ ਹੈ। ਉਥੇ ਹੀ ਯੂਕਰੇਨ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਜੋ ਸਾਡੇ ਦੇਸ਼ ਦੀ ਮਦਦ ਕਰਨਾ ਚਾਹੁੰਦਾ ਹੈ ਉਸ ਲਈ ਵੀਜ਼ਾ ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ਹੈ। ਉਹ ਸਾਡੇ ਦੇਸ਼ ਦੀ ਖਾਤਰ ਆ ਕੇ ਸਾਡੇ ਦੇਸ਼ ਦੇ ਫੌਜੀਆਂ ਨਾਲ ਖੜ੍ਹੇ ਹੋ ਕੇ ਹਥਿਆਰ ਚੁੱਕ ਕੇ ਜੰਗ ਲੜ ਸਕਦਾ ਹੈ।
ਇਸ ਵਿਚਾਲੇ ਯੂਕਰੇਨ 'ਚ ਬਣੇ ਹਾਲਾਤਾਂ 'ਤੇ ਅੰਮ੍ਰਿਤਸਰ ਦੇ ਸਾਬਕਾ ਫ਼ੌਜੀਆਂ ਨੇ ਇਕ ਵੱਡਾ ਫੈਸਲਾ ਲਿਆ ਹੈ ਯੂਕਰੇਨ ਜਾਣ ਲਈ ਤਿਆਰ ਹੋਏ। ਸਾਬਕਾ ਫ਼ੌਜੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਅਜਿਹੇ ਸਮੇਂ 'ਚ ਯੂਕਰੇਨ ਜਾ ਕੇ ਰੂਸ ਨਾਲ ਲੜਨ ਲਈ ਤਿਆਰ ਹਾਂ ਸਰਦਾਰ ਕੌਮ ਹਮੇਸ਼ਾ ਮਾੜੇ ਸਮੇਂ 'ਚ ਕਿਸੇ ਵੀ ਦੇਸ਼ ਨਾਲ ਖੜੀ ਹੈ।
ਇਨਸਾਨੀਅਤ ਦੇ ਨਾਤੇ ਅਸੀਂ ਹਰੇਕ ਦੇਸ਼ ਨਾਲ ਖੜੇ ਹਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਜਦੋਂ ਵੀ ਇਜਾਜਤ ਦੇਵੇਗੀ ਉਸੇ ਸਮੇਂ ਅਸੀਂ ਜਾਣ ਨੂੰ ਤਿਆਰ ਹਾਂ। ਸਭ ਤੋਂ ਪਹਿਲਾਂ ਸਾਡਾ ਕੰਮ ਇਹ ਹੋਵੇਗਾ ਕਿ ਜਿੰਨੇ ਵੀ ਉਥੇ ਭਾਰਤੀ ਨਾਗਰਿਕ ਯੂਕਰੇਨ ਵਿੱਚ ਫਸੇ ਹੋਏ ਹਨ। ਉਨ੍ਹਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਡੇ ਸਾਬਕਾ ਫੌਜੀਆਂ ਦੀ ਇਕ ਟੀਮ ਬਣੀ ਹੋਈ ਹੈ ਜਿਸ ਵਿੱਚ 15 ਤੋਂ 20 ਸਾਬਕਾ ਫੌਜੀ ਹਨ। ਅਸੀਂ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ। ਜਿਸ ਰਾਹੀਂ ਸਾਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਮਿਲੇਗੀ ਅਸੀਂ ਯੂਕਰੇਨ ਲਈ ਰਵਾਨਾ ਹੋ ਜਾਵਾਂਗੇ 'ਤੇ ਸਾਡੇ ਵੱਲੋਂ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਭਾਰਤ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ:- ਆਜ਼ਾਦ ਉਮੀਦਵਾਰ ਅਮਰੀਕ ਢਿੱਲੋਂ ਨੂੰ ਬ੍ਰੇਨ ਹੈਮਰੇਜ ਦਾ ਅਟੈਕ