ETV Bharat / state

ਜ਼ਿੰਦਗੀ ਵਾਤਾਵਰਨ ਨੂੰ ਸਮਰਪਿਤ ਕਰਨ ਵਾਲੇ ਜਸਬੀਰ ਸਿੰਘ ਨੂੰ ਕੀ-ਕੀ ਸ਼ੌਂਕ ਹਨ, ਪੜ੍ਹੋ ਪੂਰੀ ਖ਼ਬਰ - environment lover jasvir singh

ਜਸਬੀਰ ਸਿੰਘ ਨੇ ਦੱਸਿਆ ਕਿ ਉਹ ਭਾਰਤ ਪਾਕ ਵੰਡ ਸਮੇਂ ਪਾਕਿਸਤਾਨ ਤੋਂ ਇਧਰ ਆ ਗਏ ਸਨ। ਪਾਕਿਸਤਾਨ ਤੋਂ ਆ ਕੇ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਰਹਿਣ ਵਾਲ਼ੇ 73 ਸਾਲਾ ਬਜ਼ੁਰਗ ਜਸਬੀਰ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਵਾਤਾਵਰਨ ਨੂੰ ਸਮਰਪਿਤ ਕਰ ਦਿੱਤੀ ਹੈ।

ਜ਼ਿੰਦਗੀ ਵਾਤਾਵਰਨ ਨੂੰ ਸਮਰਪਿਤ ਕਰਨ ਵਾਲੇ ਜਸਬੀਰ ਸਿੰਘ ਨੂੰ ਕੀ-ਕੀ ਸ਼ੌਂਕ ਹਨ, ਪੜ੍ਹੋ ਪੂਰੀ ਖ਼ਬਰ

author img

By

Published : Jun 8, 2023, 8:12 PM IST

ਜ਼ਿੰਦਗੀ ਵਾਤਾਵਰਨ ਨੂੰ ਸਮਰਪਿਤ ਕਰਨ ਵਾਲੇ ਜਸਬੀਰ ਸਿੰਘ ਨੂੰ ਕੀ-ਕੀ ਸ਼ੌਂਕ ਹਨ, ਪੜ੍ਹੋ ਪੂਰੀ ਖ਼ਬਰ

ਗੁਰਦਾਸਪੁਰ: ਪਾਕਿਸਤਾਨ ਤੋਂ ਆਕੇ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਰਹਿਣ ਵਾਲ਼ੇ 73 ਸਾਲਾ ਬਜ਼ੁਰਗ ਜਸਬੀਰ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਵਾਤਾਵਰਨ ਨੂੰ ਸਮਰਪਿਤ ਕਰ ਦਿੱਤੀ ਹੈ। ਇਸ ਬਜ਼ੁਰਗ ਨੇ ਆਪਣੇ ਘਰ ਵਿੱਚ ਬਣਾਏ ਬਾਗ਼ ਵਿੱਚ ਹਰ ਤਰ੍ਹਾਂ ਦੇ ਪੌਦੇ ਦੀਆਂ ਪਨੀਰੀਆਂ ਲਗਾ ਰੱਖੀਆਂ ਹਨ ।ਜਿੰਨਾਂ ਵਿੱਚੋਂ ਜ਼ਿਆਦਾ ਉਹ ਮੇਲਿਆਂ ਅਤੇ ਧਾਰਮਿਕ ਸਮਾਗਮਾਂ 'ਤੇ ਜਾ ਕੇ ਮੁਫ਼ਤ ਵੰਡਦਾ ਹੈ।

ਕਿਵੇਂ ਪੈਦਾ ਹੋਇਆ ਬੂਟੇ ਲਗਾਉਣ ਦਾ ਸ਼ੌਂਕ: ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਬਾਗ਼ਬਾਨੀ ਦਾ ਸ਼ੌਂਕ ਸੀ ।ਜਿਸ ਤੋਂ ਉਨ੍ਹਾਂ ਨੂੰ ਵੀ ਬੂਟੇ ਲਗਾਉਣ ਦਾ ਸ਼ੌਕ ਪੈਦਾ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਦੇ ਪਿਛਲੇ ਪਾਸੇ ਲਈ ਜ਼ਮੀਨ ਅਤੇ ਖੇਤਾਂ ਦੇ ਥੋੜੇ ਰਕਬੇ ਵਿੱਚ ਵੱਖ-ਵੱਖ ਤਰ੍ਹਾਂ ਦੇ ਚਿਿਕਤਸਕ (ਦਵਾਈਆਂ) ਗੁਣਾਂ ਵਾਲੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਈ ਬੀਮਾਰੀਆਂ ਦਾ ਇਲਾਜ ਇੰਨ੍ਹਾਂ ਪੌਦਿਆਂ ਵਿੱਚ ਹੈ ਤਾਂ ਉਹਨਾਂ ਨੇ ਇਹ ਬੂਟੇ ਮੁਫਤ ਵੰਡਣੇ ਸ਼ੁਰੂ ਕਰ ਦਿੱਤੇ ਤਾਂ ਜੋ ਲੋਕ ਇਨ੍ਹਾਂ ਤੋਂ ਫਾਇਦਾ ਲੈ ਕੇ ਤੰਦਰੁਸਤ ਰਹਿ ਸਕਣ।

ਸਸਤੇ ਮੁੱਲ 'ਤੇ ਬੂਟੇ ਵੇਚਣਾ: ਜਸਬੀਰ ਸਿੰਘ ਨੇ ਦੱਸਿਆ ਕਿ ਮੇਲਿਆਂ ਅਤੇ ਧਾਰਮਿਕ ਸਮਾਗਮਾਂ 'ਤੇ ਜਾ ਕੇ ਲੋਕਾਂ ਨੂੰ ਇਹ ਬੂਟੇ ਦਿੰਦੇ ਹਨ ਅਤੇ ਉਨ੍ਹਾਂ ਦੇ ਗੁਣ ਅਤੇ ਵਰਤੋਂ ਬਾਰੇ ਵੀ ਦੱਸਦੇ ਹਨ। ਇਸ ਦੇ ਨਾਲ ਹੀ ਕੁੱਝ ਬੂਟੇ ਅਜਿਹੇ ਵੀ ਹਨ ਜੋ ੳਹ ਵੇਚਦੇ ਹਨ ਪਰ ਬਾਕੀ ਨਰਸਰੀਆਂ ਨਾਲੋਂ ਅੱਧੇ ਮੁੱਲ 'ਤੇ ਦਿੰਦੇ ਹਨ ।

200 ਵਾਰ ਕੀਤਾ ਖੂਨਦਾਨ: ਇਹੋ ਨਹੀਂ ਜਸਬੀਰ ਸਿੰਘ 1971 ਤੋਂ ਖੂਨ ਦਾਨ ਵੀ ਕਰਦੇ ਆ ਰਹੇ ਹਨ ਅਤੇ ਹੁਣ ਤੱਕ 200 ਵਾਰ ਤੋਂ ਵੱਧ ਖੂਨਦਾਨ ਕਰ ਚੁੱਕੇ ਹਨ। ਉਹ ਦੱਸਦੇ ਹਨ ਕਿ ਖੂਨਦਾਨ ਕਰਨ ਨਾਲ ਖੂਨ ਪਤਲਾ ਹੁੰਦਾ ਹੈ ਅਤੇ ਤੰਦਰੁਸਤ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਸਾਲ ਵਿਚ ਤਿੰਨ-ਚਾਰ ਵਾਰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਸ 73 ਸਾਲ ਦੇ ਬਜ਼ੁਰਗ ਦੀ ਆਖਰੀ ਇੱਛਾ ਸੀ ਕਿ ਜਦੋਂ ਉਸ ਦੇ ਆਖਰੀ ਸਾਹ ਨਿਕਲਣ ਤਾਂ ਵੀ ਉਹ ਖੂਨ ਦਾਨ ਕਰਦੇ ਹੋਣ ਪਰ ਕਾਨੂੰਨ ਮੁਤਾਬਿਕ ਹੁਣ ਉਹ ਅਜਿਹਾ ਨਹੀਂ ਕਰਦੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.