ਗੁਰਦਾਸਪੁਰ: 15 ਮਾਰਚ ਨੂੰ ਦੇੇੇਸ਼ ਭਰ ਵਿੱਚ ਗ੍ਰਾਹਕ ਅਧਿਕਾਰ ਦਿਵਸ (Consumer Rights Day) ਮਨਾਇਆ ਜਾਂਦਾ ਹੈ ਅਤੇ ਇਸ ਦਿਨ ਗ੍ਰਾਹਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸਮਾਗਮ ਕਰਵਾਏ ਜਾਂਦੇ ਹਨ, ਤਾਂ ਜੋ ਗ੍ਰਾਹਕ ਠੱਗੀ ਤਾਂ ਸ਼ਿਕਾਰ ਨਾ ਹੋ ਸਕਣ ਅਤੇ ਆਪਣਾ ਅਧਿਕਾਰ ਪ੍ਰਾਪਤ ਕਰ ਸਕਣ।
ਦੂਜੇ ਪਾਸੇ ਗ੍ਰਾਹਕਾਂ ਦੇ ਹੱਕ ਵਿੱਚ ਬਣਾਏ ਗਏ ਸਖ਼ਤ ਕਾਨੂੰਨਾਂ ਦੇ ਬਾਵਜੂਦ ਵੀ ਗ੍ਰਹਕਾ ਨੂੰ ਇਨਸਾਫ ਮਿਲਦਾ ਹੋਇਆ ਨਜਰ ਨਹੀਂ ਆ ਰਿਹਾ। ਮਾਮਲਾ ਗੁਰਦਾਸਪੁਰ ਦਾ ਹੈ ਜਿਥੇ ਇਕ ਟੈਲੀਕੋਮ ਕੰਪਨੀ ਨੇ ਆਪਣੇ ਗ੍ਰਾਹਕ ਅਭਿਸ਼ੇਕ ਦੇ ਨਾਲ ਧੋਖਾਧੜੀ ਕਰ ਉਸਦਾ ਵੀਆਈਪੀ ਮੋਬਾਈਲ ਨੰਬਰ ਕਿਸੇ ਹੋਰ ਨੂੰ ਦੇ ਦਿੱਤਾ ਅਤੇ ਗ੍ਰਾਹਕ ਵੱਲੋਂ 5 ਸਾਲ ਕੇਸ ਲੜਨ ਅਤੇ ਕੇਸ ਜਿੱਤਣ ਦੇ ਬਾਵਜੂਦ ਵੀ ਅਜੇ ਤਕ ਉਸਨੂੰ ਕੰਪਨੀ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਨਾਂ ਹੀ ਉਸਦਾ ਵੀਆਈਪੀ ਮੋਬਾਇਲ ਨੰਬਰ ਵਾਪਿਸ ਕੀਤਾ ਗਿਆ ਹੈ।
ਇਹ ਵੀ ਪੜੋ: ਅਜੇ ਕੋਈ VIP ਕਲਚਰ ਨਹੀਂ ਹੋਇਆ ਲਾਗੂ: ਬਲਬੀਰ ਸਿੱਧੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਅਭਿਸ਼ੇਕ ਨੇ ਦੱਸਿਆ ਕਿ ਉਸਨੇ ਇਕ ਟੈਲੀਕੋਮ ਕੰਪਨੀ ਦਾ ਵੀਆਈਪੀ ਨੰਬਰ 2 ਲੱਖ 70 ਰੁਪਏ ਦਾ ਲਿਆ ਸੀ ਅਤੇ 2 ਸਾਲ ਨੰਬਰ ਵਰਤਣ ਤੋਂ ਬਾਅਦ ਉਹ ਕੁੱਝ ਦਿਨਾਂ ਲਈ ਵਿਦੇਸ਼ ਚਲਾ ਗਿਆ ਅਤੇ ਨੰਬਰ ਬੰਦ ਹੋ ਗਿਆ ਅਤੇ ਕਿਸੇ ਨੇ ਕੰਪਨੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਉਸਦੇ ਨਕਲੀ ਦਸਤਾਵੇਜ਼ ਵਰਤ ਕੇ ਉਸ ਨੰਬਰ ਨੂੰ ਬੰਦ ਕਰਵਾ ਕੇ ਆਪਣੇ ਨਾਮ ਤੇ ਕਰਵਾ ਲਿਆ, ਜਿਸਤੋਂ ਬਾਅਦ ਉਸਨੇ ਇਸਦੀ ਸ਼ਿਕਾਇਤ ਬਟਾਲਾ ਪੁਲਿਸ ਨੂੰ ਕੀਤੀ, ਪਰ ਪੁਲਿਸ ਨੇ ਕਿਹਾ ਕਿ ਉਸਦਾ ਦਾ ਨੰਬਰ ਬੈਂਗਲੋਰ ਚਲ ਰਿਹਾ ਇਸ ਲਈ ਉਹ ਕੁੱਜ ਨਹੀਂ ਕਰ ਸਕਦੇ ਅਤੇ ਨੌਜਵਾਨ ਆਪਣਾ ਨੰਬਰ ਲੈਣ ਲਈ ਬੈਂਗਲੋਰ ਤਕ ਗਿਆ ਅਤੇ ਬੈਂਗਲੋਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਉਸਨੂੰ ਇਨਸਾਫ ਨਾ ਮਿਲਣ ਤੇ ਉਸ ਨੇ ਕੰਜ਼ਿਊਮਰ ਕੋਰਟ ਗੁਰਦਾਸਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ।
2 ਸਾਲ ਕੇਸ ਚੱਲਣ ਤੋਂ ਬਾਅਦ ਕੋਰਟ ਨੇ ਉਸ ਦੇ ਹੱਕ ਵਿੱਚ ਫ਼ੈਸਲਾ ਸੁਣਾ ਦਿੱਤਾ ਜਿਸ ਤੋਂ ਬਾਅਦ ਕੰਪਨੀ ਨੇ ਇਹ ਕੇਸ ਸਟੇਟ ਕੰਜ਼ਿਊਮਰ ਕੋਰਟ ਅਤੇ ਬਾਅਦ ਵਿੱਚ ਨੈਸ਼ਨਲ ਕੰਜ਼ਿਊਮਰ ਕੋਰਟ ਵਿੱਚ ਕੇਸ ਲਗਾ ਦਿੱਤਾ। 5 ਸਾਲ ਕੇਸ ਚੱਲਣ ਤੋਂ ਬਾਅਦ ਕੋਰਟ ਨੇ ਇਹ ਫੈਸਲਾ ਕੰਜ਼ਿਊਮਰ ਦੇ ਹੱਕ ਵਿੱਚ ਕਰ ਦਿੱਤਾ ਅਤੇ ਕੋਰਟ ਨੇ ਕੰਪਨੀ ਨੂੰ ਮੁਆਵਜ਼ਾ ਅਤੇ ਵੀਆਈਪੀ ਨੰਬਰ ਵਾਪਸ ਕਰਨ ਲਈ ਕਿਹਾ ਉਸ ਨੇ ਕਿਹਾ ਕਿ ਇੱਕ ਸਾਲ ਬੀਤ ਚੁੱਕਾ ਹੈ ਨਾ ਤਾਂ ਉਸ ਨੂੰ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਉਸਦਾ ਵੀਆਈਪੀ ਨੰਬਰ ਵਾਪਸ ਮਿਲਿਆ ਹੈ ਉਸ ਨੇ ਮੰਗ ਕੀਤੀ ਹੈ ਕਿ ਕੰਜ਼ਿਊਮਰ ਕੋਰਟ ਵਿੱਚ ਚੱਲ ਰਹੇ ਕੇਸ ਸਮਾਂਬੱਧ ਤਰੀਕੇ ਨਾਲ ਹੱਲ ਹੋਣੇ ਚਾਹੀਦੇ ਹਨ।