ਡੇਰਾ ਬਾਬਾ ਨਾਨਕ: ਕੇਂਦਰ ਨੇ ਪੰਜਾਬ ਸਰਕਾਰ ਉੱਤੇ ਕਰਤਾਰਪੁਰ ਕੋਰੀਡੋਰ ਵਿੱਚ ਸਹਿਯੋਗ ਨਾ ਦੇਣ ਦੇ ਅਸਿੱਧੇ ਢੰਗ ਨਾਲ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦੌਰਾਨ ਕੁਝ ਦਿਨ ਮਾਈਨਿੰਗ ਬੈਨ ਹੋਣ ਕਾਰਨ ਸਮੱਸਿਆ ਆਈ ਤੇ ਮਿੱਟੀ ਨਹੀਂ ਮਿਲੀ। ਇਸ ਕਾਰਨ ਕੰਮ ਪ੍ਰਭਾਵਿਤ ਹੋਇਆ। ਸਿਰਫ਼ 15 ਦਿਨ ਬਾਕੀ ਹਨ ਤੇ ਅਜੇ 25 ਫੀਸਦੀ ਕੰਮ ਅਧੂਰਾ ਪਿਆ ਹੈ। ਹਾਲਾਂਕਿ ਕੰਸਟਰਕਸ਼ਨ ਕੰਪਨੀ ਦੇ ਉਪ ਚੇਅਰਮੈਨ ਸ਼ੈਲੇਂਦਰ ਬੱਜਰੀ ਨੇ ਜਲਦ ਕੰਮ ਪੂਰਾ ਹਣ ਲਈ ਯਕੀਨੀ ਬਣਾਇਆ।
ਕੰਸਟਰਕਸ਼ਨ ਕੰਪਨੀ ਦੇ ਉਪ ਚੇਅਰਮੈਨ ਸ਼ੈਲੇਂਦਰ ਬੱਜਰੀ ਨੇ ਕਿਹਾ ਕਿ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਕਿ 31 ਸਤੰਬਰ ਨੂੰ ਇਹ ਸਾਰਾ ਕੰਮ ਮੁਕੰਮਲ ਕਰਨ ਲਈ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਬੀਐਸਐਫ਼ ਤੇ ਹੋਰ ਸੁੱਰਖਿਆਂ ਬਲ ਵੱਡੀ ਗਿਣਤੀ ਵਿੱਚ ਤੈਨਾਤ ਰਹਿਣਗੇ। ਅਧਿਕਾਰੀਆਂ ਨੇ ਕਿਹਾ ਕਿ 31 ਤਰੀਕ ਤੋਂ ਬਾਅਦ ਡੇਰਾ ਬਾਬਾ ਨਾਨਕ ਵਿਖੇ ਯਾਤਰਾ ਸ਼ੁਰੂ ਹੋ ਜਾਵੇਗੀ।
ਇਸ ਬਾਰੇ ਜਦੋਂ ਚੇਅਰਮੈਨ ਲੈਂਡ ਪੋਰਟ ਅਥਾਰਟੀ ਗੋਬਿੰਦ ਮੋਹਨ ਨੇ ਕਿਹਾ ਕਿ ਕੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਕੀਤਾ ਤਾਂ ਉਨ੍ਹਾਂ ਗੱਲ ਨੂੰ ਸੰਭਾਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਇਹ ਕੁੱਝ ਦਿਨ ਦੀ ਸਮੱਸਿਆ ਸੀ ਜਿਸ ਨੂੰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰ ਲਿਆ ਗਿਆ ਸੀ।
ਉੱਥੇ ਮੌਕੇ ਉੱਤੇ ਪਹੁੰਚੀਆਂ ਸੰਗਤਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿ ਡੇਰਾ ਬਾਬਾ ਨਾਨਕ ਦੇ ਉਸ ਪਾਰ ਜਾ ਕੇ ਦਰਸ਼ਨ ਕਰਕੇ ਹਰ ਸੰਗਤ ਦੀ ਸਾਲਾਂ ਪੁਰਾਣੀ ਅਰਦਾਸ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਨਾਲ-ਨਾਲ ਹਰ ਧਰਮ ਵਿੱਚ ਖੁਸ਼ੀ ਦੀ ਲਹਿਰ ਹੈ। ਸ਼ਰਧਾਲੂਆਂ ਨੇ ਸਰਕਾਰ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ:ਲਾਇਲਪੁਰ ਖਾਲਸਾ ਕਾਲਜ 'ਚ 'ਡਿਜੀਟਲ ਲਾਈਟ ਐਂਡ ਸਾਊਂਡ ਸ਼ੋਅ' ਦਾ ਹੋਇਆ ਆਯੋਜਨ