ਗੁਰਦਾਸਪੁਰ: ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਭੈਣੀ ਪਸਵਾਲ ਵਿੱਚ ਬਿਆਸ ਦਰਿਆ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਗੋਤਾਖੋਰ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਮ੍ਰਿਤਕ ਦੇਹ ਬਿਆਸ ਦਰਿਆ ਵਿਚੋਂ ਲੱਭ ਗਈ ਹੈ।
22 ਸਾਲਾ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।
ਦੱਸ ਦਈਏ ਕਿ ਪਿੰਡ ਭੈਣੀ ਪਸਵਾਲ ਦਾ ਰਹਿਣ ਵਾਲਾ ਗੁਰਦੀਪ ਸਿੰਘ ਬਿਆਸ ਦਰਿਆ ਦੇ ਕੰਡੇ ਜੇ.ਸੀ.ਬੀ ਦੀ ਅਪਰੇਟਰੀ ਦਾ ਕੰਮ ਸਿੱਖਣ ਗਿਆ ਸੀ ਜਿਸ ਦੌਰਾਨ ਉਸ ਦਾ ਪੈਰ ਤਿਲਕਣ ਨਾਲ ਉਹ ਦਰਿਆ ਵਿੱਚ ਡਿੱਗ ਗਿਆ।
ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਸਵੇਰੇ ਬਿਆਸ ਦਰਿਆ ਵਿੱਚੋਂ ਹੀ ਉਸ ਦੀ ਲਾਸ਼ ਮਿਲੀ ਹੈ।