ਗੁਰਦਾਸਪੁਰ: ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਵਿੱਚ ਦੇਸ਼ ਦੇ 40 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਜਿਸ ਵਿੱਚ 1 ਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਮਨਿੰਦਰ ਸਿੰਘ ਵੀ ਸੀ।
ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਭਾਰਤ ਸਰਕਾਰ ਵਲੋਂ ਬਾਲਕੋਟ ਵਿੱਚ ਸਰਜੀਕਲ ਸਟਰਾਇਕ ਕਰਕੇ ਬਦਲਾ ਲਿਆ ਗਿਆ ਸੀ, ਜਿਸਨੂੰ ਅੱਜ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਗੱਲ ਨੂੰ ਲੈ ਕੇ ਸ਼ਹੀਦ ਪਰਿਵਾਰਾਂ ਵਿੱਚ ਕਾਫ਼ੀ ਖੁਸ਼ੀ ਹੈ ਕਿ ਇਸ ਦਿਨ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਅਤੇ ਸ਼ਹੀਦਾਂ ਦਾ ਬਦਲਾ ਲਿਆ ਸੀ।
ਇਹ ਵੀ ਪੜੋ: ਦਿੱਲੀ ਹਿੰਸਾ: 'ਆਪ' ਕੌਂਸਲਰ ਦੇ ਘਰੋਂ ਮਿਲੇ ਪੈਟਰੋਲ ਬੰਬ ਅਤੇ ਪੱਥਰ
ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ ਨੇ ਕਿਹਾ ਕਿ ਉਸਦੇ ਪੁੱਤਰ ਨੇ ਦੇਸ਼ ਲਈ ਸ਼ਹਾਦਤ ਦਾ ਜਾਮ ਪੀਤਾ ਸੀ ਅਤੇ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਬਾਲਕੋਟ ਵਿੱਚ ਅੱਤਵਾਦੀਆਂ ਦੇ ਕੈਂਪ 'ਤੇ ਹਮਲਾ ਕਰਕੇ ਉਹਨੂੰ ਤਬਾਹ ਕਰਕੇ ਅਤੇ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਇਸ ਨਾਲ ਉਨ੍ਹਾਂ ਦੇ ਦਿਲ ਨੂੰ ਤਸੱਲੀ ਮਿਲੀ ਸੀ ਅਤੇ ਮਾਣ ਮਹਿਸੂਸ ਹੋਇਆ ਸੀ ਕਿ ਸਰਕਾਰ ਨੇ ਉਨ੍ਹਾਂ ਦੇ ਪੁੱਤਰਾਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ। ਅੱਜ ਸਰਜੀਕਲ ਸਟਰਾਇਕ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ ਉਹ ਚਾਹੁੰਦੇ ਹਨ ਕਿ ਸਰਕਾਰ ਇਸ ਤਰ੍ਹਾਂ ਦੀ ਸਰਜੀਕਲ ਸਟਰਾਇਕ ਕਰਦੀ ਰਹੇ ਤਾਂ ਜੋ ਪਾਕਿਸਤਾਨ ਅਤੇ ਅੱਤਵਾਦ ਨੂੰ ਮੂੰਹ ਤੋੜ ਜਵਾਬ ਮਿਲਦਾ ਰਹੇ।