ETV Bharat / state

ਡੇਰਾ ਬਾਬਾ ਨਾਨਕ ਹਾਈਵੇ 'ਤੇ ਬਣੀਆਂ ਅਧੂਰੀਆਂ ਪੁਲੀਆਂ ਲੈ ਰਹੀਆਂ ਰਾਹਗੀਰਾਂ ਦੀ ਜਾਨ

ਡੇਰਾ ਬਾਬਾ ਨਾਨਕ ਹਾਈਵੇ 'ਤੇ ਬਣੀਆਂ ਅਧੂਰੀਆਂ ਪੁਲੀਆਂ ਰਾਹਗੀਰਾਂ ਦੀ ਜਾਨ ਲੈ ਰਹੀਆਂ ਹਨ। ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਅਧੂਰੇ ਪਏ ਕੰਮ ਨੂੰ ਛੇਤੀ ਪੂਰਾ ਕੀਤਾ।

ਫ਼ੋਟੋ।
ਫ਼ੋਟੋ।
author img

By

Published : Jul 9, 2020, 10:09 AM IST

ਗੁਰਦਾਸਪੁਰ: ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਲਾਂਘਾ ਦੇ ਨਿਰਮਾਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਤੱਕ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਹੈ। ਇਸ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ ਜਿਸ ਨੇ ਕੰਮ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ ਹੈ ਤੇ ਰਸਤੇ ਵਿੱਚ ਅਧੂਰੀਆਂ ਪਈਆਂ ਪੁਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।

ਇਨ੍ਹਾਂ ਅਧੂਰੀਆਂ ਪੁਲੀਆਂ ਕਾਰਨ ਬੀਤੀ ਦੇਰ ਰਾਤ ਇਕ ਕਾਰ ਹਾਦਸਾ ਗ੍ਰਸਤ ਹੋ ਗਈ ਜਿਸ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਹੁਣ ਮੁੜ ਇਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਪਰ ਅਜੇ ਤੱਕ ਪ੍ਰਸਾਸ਼ਨ ਨੇ ਕੋਈ ਸਾਰ ਨਹੀਂ ਲਈ।

ਵੇਖੋ ਵੀਡੀਓ

ਪ੍ਰਸਾਸ਼ਨ ਨੂੰ ਨੀਂਦ ਤੋਂ ਜਗਾਉਣ ਲਈ ਨੇੜਲੇ ਪਿੰਡਾਂ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਨੂੰ ਛੇਤੀ ਪੂਰਾ ਕੀਤਾ ਜਾਵੇ ਤਾਂ ਜੋ ਹੋਰ ਕੋਈ ਜਾਨ ਨਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਸ ਹਾਈਵੇ ਦਾ ਕੰਮ ਚੱਲ ਰਿਹਾ ਸੀ ਪਰ ਕੁਝ ਸਮੇਂ ਤੋਂ ਕੰਮ ਬੰਦ ਪਿਆ ਹੋਇਆ ਹੈ ਤੇ ਰਸਤੇ ਵਿੱਚ ਅਧੂਰੀਆਂ ਪੁਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਇਸ ਨਾਲ ਇਕ ਦਿਨ ਪਹਿਲਾਂ ਹੀ ਇਕ ਨੌਜਵਾਨ ਦੀ ਕਾਰ ਹਾਦਸੇ ਵਿੱਚ ਮੌਤ ਹੋਈ ਸੀ ਤੇ ਹੁਣ ਮੁੜ ਇੱਕ ਹੋਰ ਕਾਰ ਹਾਦਸਾ ਹੋਇਆ ਹੈ ਪਰ ਪ੍ਰਸਾਸ਼ਨ ਕੋਈ ਹੱਲ ਨਹੀਂ ਕਰ ਰਿਹਾ।

ਉਨ੍ਹਾਂ ਕਿਹਾ ਕਿ ਰਸਤੇ ਵਿੱਚ ਕੋਈ ਸਾਇਨ ਬੋਰਡ ਨਹੀਂ ਲੱਗਾ ਹੋਇਆ ਜਿਸ ਨਾਲ ਲੋਕ ਸੰਭਲ ਜਾਣ ਅਤੇ ਹਾਦਸੇ ਦਾ ਸ਼ਿਕਾਰ ਨਾ ਹੋਣ। ਪਿੰਡ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਅਧੂਰੇ ਪਏ ਕੰਮ ਨੂੰ ਛੇਤੀ ਪੂਰਾ ਕੀਤਾ ਜਾਵੇ ਤਾਂ ਜੋ ਲੋਕ ਇਸ ਹਾਦਸੇ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.