ETV Bharat / state

ਗੁਰਦਾਸਪੁਰ: ਕੰਧ ਡਿੱਗਣ ਨਾਲ 6 ਮਜ਼ਦੂਰ ਜ਼ਖ਼ਮੀ

author img

By

Published : Nov 25, 2020, 9:37 PM IST

ਗੁਰਦਾਸਪੁਰ ਦੇ ਪਿੰਡ ਪੰਡੋਰੀ 'ਚ ਕੰਧ ਡਿੱਗਣ ਨਾਲ 6 ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

wall collapses in gurdaspur
ਗੁਰਦਾਸਪੁਰ: ਕੰਧ ਡਿੱਗਣ ਨਾਲ 6 ਮਜ਼ਦੂਰ ਜ਼ਖ਼ਮੀ

ਗੁਰਦਾਸਪੁਰ: ਪਿੰਡ ਪੰਡੋਰੀ ਮਹੰਤਾਂ ਵਿੱਚ ਇੱਟਾਂ ਦੇ ਭੱਠੇ 'ਤੇ ਬਣੀ ਕੰਧ ਡਿੱਗਣ ਕਾਰਨ ਦੋ ਬੱਚਿਆਂ ਸਮੇਤ 6 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਭੱਠਾ ਮਾਲਕ ਅਮਿਤ ਨੇ ਦੱਸਿਆ ਕਿ ਇਹ ਘਟਨਾ ਸਵੇਰ 7 ਵਜੇ ਵਾਪਰੀ ਹੈ। ਜਿੱਥੇ ਮਜ਼ਦੂਰ ਭੱਠੇ 'ਤੇ ਕੰਮ ਕਰ ਰਹੇ ਸਨ ਤਾਂ ਅਚਾਨਕ ਇੱਕ ਇੱਟਾਂ ਵਾਲੀ ਦੀਵਾਰ ਡਿੱਗ ਪਈ ਜਿਸਦੇ ਹੇਠਾਂ ਕੰਮ ਕਰਨ ਵਾਲੇ 6 ਮਜ਼ਦੂਰ ਆ ਗਏ ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਸਨ।

ਭੱਠਾ ਮਾਲਕ ਨੇ ਦੱਸਿਆ ਕਿ ਡਿੱਗਣ ਵਾਲੀ ਕੰਧ 'ਚ ਕੋਈ ਤਰੇੜ ਨਹੀਂ ਸੀ ਅਤੇ ਸੰਭਾਵਨਾ ਵੀ ਨਹੀਂ ਸੀ ਕਿ ਕੋਈ ਹਾਦਸਾ ਵਾਪਰ ਸਕਦਾ ਹੈ। ਪਰ ਅਚਾਨਕ ਕੰਧ ਡਿੱਗ ਪਈ ਅਤੇ 6 ਲੋਕ ਇਸ ਦੀ ਚਪੇਟ 'ਚ ਆਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.