ਫਿਰੋਜ਼ਪੁਰ: ਤਕਰੀਬਨ ਦੋ ਸਾਲ ਪਹਿਲਾ ਜ਼ੀਰਾ ਦੇ ਪਿੰਡ ਪੰਡੋਰੀ ਖੱਤਰੀਆਂ ’ਚ ਸਤੰਬਰ, 2018 ਨੂੰ ਤੀਹਰਾ ਕਤਲ ਕੀਤਾ ਗਿਆ ਸੀ, ਜਿਸ ’ਚ ਪੁਲਿਸ ਨੂੰ ਕਾਤਲਾਂ ਦੀ ਕੋਈ ਸੁੱਘ ਨਹੀਂ ਲੱਗ ਰਹੀ ਸੀ। ਪਰ ਹੁਣ ਦੋ ਸਾਲਾਂ ਬਾਅਦ ਪੁਲਿਸ ਨੇ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਹਿਚਾਣ ਰਾਜਬੀਰ ਸਿੰਘ ਕਲਸੀ, ਹਰਬਿੰਦਰ ਸਿੰਘ ਦੋਧੀ, ਭੁਪਿੰਦਰ ਸਿੰਘ ਭਿੰਦਾ ਦੇ ਵਜੋਂ ਹੋਈ ਹੈ, ਜਿਨ੍ਹਾਂ ਨੇ ਸੁਪਾਰੀ ਲੈ ਕੇ ਰਾਜਬੀਰ ਸਿੰਘ ਤੇ ਉਸਦੀ ਪਤਨੀ ਪ੍ਰਭਦੀਪ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਥੇ ਦੱਸਣਯੋਗ ਹੈ ਕਿ ਜਦੋਂ ਪ੍ਰਭਦੀਪ ਕੌਰ ਦਾ ਕਤਲ ਹੋਇਆ, ਉਸ ਸਮੇਂ ਉਹ ਅੱਠ ਮਹੀਨੇ ਦੀ ਗਰਭਵਤੀ ਸੀ
ਇਸ ਦੀ ਜਾਣਕਾਰੀ ਦਿੰਦਿਆ ਐੱਸ ਐੱਚ ਓ ਚਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਜਬੀਰ ਸਿੰਘ ਉਸ ਦੀ ਪਤਨੀ ਪ੍ਰਭਦੀਪ ਕੌਰ ਤੇ ਪ੍ਰਭਦੀਪ ਕੌਰ ਦੇ ਗਰਭ ਵਿੱਚ ਪਲ ਰਹੇ ਅੱਠ ਮਹੀਨੇ ਦੇ ਬੱਚੇ ਦਾ ਕੁਝ ਸੁਪਾਰੀ ਕਿੱਲਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਉਨ੍ਹਾਂ ਤਿੰਨਾ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਇਨ੍ਹਾਂ ਤਿੰਨ ਦੋਸ਼ੀਆਂ ਵੱਲੋਂ ਸੁਖਪ੍ਰੀਤ ਸਿੰਘ ਭਿਖਾਰੀਵਾਲ ਤੇ ਹੈਰੀ ਚੱਠਾ ਦੇ ਕਹਿਣ ਤੇ ਦੰਪਤੀ ਦਾ ਕਤਲ ਕੀਤਾ ਗਿਆ ਸੀ।
ਚਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ’ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਜਿਨ੍ਹਾਂ ਨੂੰ ਕਾਨੂੰਨ ਤਹਿਤ ਕਾਰਵਾਈ ਕਰਦੇ ਹੋਏ ਜੇਲ੍ਹ ਭੇਜ ਦਿੱਤਾ ਗਿਆ ਹੈ