ਫ਼ਿਰੋਜ਼ਪੁਰ : ਪੰਜਾਬ ਸਰਕਾਰ ਨੇ ਲੋਕਾਂ ਦੇ ਕੰਮ ਸਿੰਗਲ ਵਿੰਡੋ ਸਿਸਟਮ 'ਤੇ ਸ਼ੁਰੂ ਕੀਤੇ ਸਨ ਤਾਂ ਜੋ ਲੋਕ ਆਪਣੇ ਕੰਮਾਂ ਲਈ ਸਰਕਾਰੀ ਫੀਸ ਜਮ੍ਹਾ ਕਰਵਾ ਕੇ ਆਪਣੇ ਕੰਮ ਕਰਵਾ ਸਕਣ। ਸਰਕਾਰ ਵੱਲੋਂ ਜਦੋਂ ਇਹ ਸੈਂਟਰ ਬਣਾਏ ਸਨ ਤਾਂ ਪੁਰੀ ਤਰ੍ਹਾਂ ਏਅਰ ਕੰਡੀਸ਼ਨ ਅਤੇ ਬੈਠਣ ਲਈ ਬੈਂਚ ਰੱਖੇ ਗਏ ਸਨ ਪਰ ਬਾਅਦ ਵਿਚ ਪੰਜਾਬ ਸਰਕਾਰ ਨੇ ਇਨ੍ਹਾਂ ਸੇਵਾ ਕੇਂਦਰਾਂ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਜਿਸ ਵਿੱਚ ਕੰਪਨੀ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਬਾਕੀ ਪੈਸੇ ਖ਼ੁਦ ਰੱਖਦੀ ਹੈ।
ਇਹ ਵੀ ਪੜ੍ਹੋ: ਹਨੀ ਟ੍ਰੈਪ 'ਚ ਫਸਾ ਲੁੱਟਦੀ ਸੀ ਲੱਖਾਂ ਰੁਪਏ, ਕਾਬੂ ਕਰਨ ਲਈ ਪੁਲਿਸ ਨੇ ਲਗਾਈ ਨਵੀਂ ਸਕੀਮ
ਲੋਕਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੇ ਨਾਂ 'ਤੇ ਇੱਥੇ ਕੁੱਝ ਵੀ ਨਹੀਂ ਮਿਲ ਰਿਹਾ। ਸੇਵਾ ਕੇਂਦਰ ਦੇ ਅੰਦਰ ਇੱਕ ਵੀ ਏ ਸੀ ਨਹੀਂ ਚੱਲ ਰਿਹਾ, ਲਾਈਟ ਖ਼ਰਾਬ ਹਨ ਅਤੇ ਪੱਖੇ ਬੰਦ ਪਏ ਹਨ ਜਿਸ ਕਰਕੇ ਆਪਣਾ ਕੰਮ ਕਰਾਉਣ ਆਏ ਲੋਕ ਗਰਮੀ ਨਾਲ ਬੇਹਾਲ ਹੋ ਜਾਂਦੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੈਸੇ ਤਾਂ ਵਸੂਲ ਲਏ ਜਾਂਦੇ ਹਨ ਪਰ ਕੰਮ ਨਹੀਂ ਹੋ ਰਹੇ।