ETV Bharat / state

ਮਿੰਨੀ ਬੱਸ ਅਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਨੂੰ ਮੰਗ ਪੱਤਰ - ਪੰਜਾਬ ਸਰਕਾਰ ਨੂੰ ਚਿਤਾਵਨੀ

ਮਿੰਨੀ ਬੱਸ ਅਪਰੇਟਰਾਂ (Mini bus operators) ਵੱਲੋਂ ਆਪਣੀਆਂ ਬੱਸਾਂ ਘਰਾਂ ਵਿੱਚ ਲਗਾਉਣ ਦਾ ਸਮਾਂ ਆ ਰਿਹਾ ਹੈ। ਉਨ੍ਹਾਂ ਵੱਲੋਂ ਆਪਣੀਆਂ ਮੁਸ਼ਕਲਾਂ ਦਾ ਮੰਗ ਪੱਤਰ ਬਣਾ ਕੇ ਵਿਧਾਇਕ ਨਰੇਸ਼ ਕਟਾਰੀਆ ਨੂੰ ਦਿੱਤਾ ਗਿਆ।

ਮਿੰਨੀ ਬੱਸ ਅਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਨੂੰ ਮੰਗ ਪੱਤਰ

author img

By

Published : Apr 20, 2022, 10:34 AM IST

ਫ਼ਿਰੋਜ਼ਪੁਰ: ਪੰਜਾਬ ਸਰਕਾਰ (Government of Punjab) ਵੱਲੋਂ ਨੌਜਵਾਨਾਂ ਨੂੰ ਨਸ਼ੇ (Drugs) ਤੋਂ ਬਚਾਉਣ ਵਾਸਤੇ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਪੰਜਾਬ ਵਿੱਚ ਹੀ ਰੁਜ਼ਗਾਰ ਦਿੱਤੇ ਜਾਣਗੇ, ਪਰ ਇੱਥੇ ਲੱਗਦਾ ਹੈ ਕਿ ਸਭ ਕੁਝ ਉਲਟਾ ਹੀ ਹੋਣ ਵਾਲਾ ਹੈ। ਕਿਉਂਕਿ ਮਿੰਨੀ ਬੱਸ ਅਪਰੇਟਰਾਂ (Mini bus operators) ਵੱਲੋਂ ਆਪਣੀਆਂ ਬੱਸਾਂ ਘਰਾਂ ਵਿੱਚ ਲਗਾਉਣ ਦਾ ਸਮਾਂ ਆ ਰਿਹਾ ਹੈ। ਉਨ੍ਹਾਂ ਵੱਲੋਂ ਆਪਣੀਆਂ ਮੁਸ਼ਕਲਾਂ ਦਾ ਮੰਗ ਪੱਤਰ ਬਣਾ ਕੇ ਵਿਧਾਇਕ ਨਰੇਸ਼ ਕਟਾਰੀਆ ਨੂੰ ਦਿੱਤਾ ਗਿਆ।

ਇਸ ਦੀ ਜਾਣਕਾਰੀ ਦਿੰਦੇ ਹੋਏ ਬੱਸ ਅਪਰੇਟਰ ਮੱਖੂ ਮੱਲਾਂਵਾਲਾ ਤੇ ਜ਼ੀਰਾ ਵੱਲੋਂ ਪ੍ਰਧਾਨ ਗੁਰਦੀਪ ਸਿੰਘ ਮਨਸੀਹਾਂ ਦੀ ਅਗਵਾਈ ਵਿੱਚ ਵਿਧਾਇਕ ਨਰੇਸ਼ ਕਟਾਰੀਆ (MLA Naresh Kataria) ਨੂੰ ਆਪਣੀਆਂ ਮੁਸ਼ਕਲਾਂ ਦਾ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਡੀਆਂ ਮੁਸ਼ਕਲਾਂ ਨੂੰ ਟਰਾਂਸਪੋਰਟ ਮੰਤਰੀ (Minister of Transport) ਤੱਕ ਭੇਜੋ, ਜੋ ਕਿ ਹਾਈ ਕੋਰਟ ਵੱਲੋਂ ਸਾਡੇ ਬੱਸ ਪਰਮਿਟ ਕੈਂਸਲ ਕਰ ਦਿੱਤੇ ਗਏ ਹਨ। ਜਿਸ ਕਾਰਨ ਸਾਡੀਆਂ ਬੱਸਾਂ ਦੇ ਟੈਕਸ ਰੁਕ ਗਏ ਹਨ।

ਇਹ ਵੀ ਪੜ੍ਹੋ: ਦਰਦਨਾਕ ! ਝੁੱਗੀ ਨੂੰ ਲੱਗੀ ਅੱਗ, ਜਿਊਂਦੇ ਸੜੇ ਪਰਿਵਾਰ ਦੇ 7 ਜੀਅ

ਉਨ੍ਹਾਂ ਕਿਹਾ ਕਿ ਸਾਰੇ ਅਪਰੇਟਰ ਆਪਣੇ ਟੈਕਸ ਭਰਨ ਲਈ ਤਿਆਰ ਬੈਠੇ ਹਨ, ਪਰ ਉਨ੍ਹਾਂ ਨੂੰ ਜ਼ੁਰਮਾਨੇ ਅਤੇ ਵਿਆਜ ਸਰਕਾਰ ਵੱਲੋਂ ਮੁਆਫ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਰੋਜ਼ੀ ਰੋਟੀ ਦਾ ਸਾਥਨ ਇਹ ਬੱਸਾਂ ਹਨ, ਜੇਕਰ ਇਹ ਬੱਸਾਂ ਰੁਕ ਗਈਆਂ ਤਾਂ ਸਾਡੇ ਪਰਿਵਾਰ ਰੋਟੀ ਤੋਂ ਵੀ ਮੁਤਾਜ਼ ਹੋ ਜਾਣਗੇ। ਇਸ ਲਈ ਉਹ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਹਨ, ਕਿ ਉਨ੍ਹਾਂ ਦਾ ਜ਼ੁਰਮਾਨਾ ਤੇ ਵਿਆਜ ਪੰਜਾਬ ਸਰਕਾਰ ਮੁਆਫ਼ ਕਰੇ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ (Warning to Punjab Government) ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਸਾਰੇ ਇੱਕਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਕਰਾਂਗੇ।

ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੂਰਬ: ਸਮਾਗਮ ਦੀ ਅੱਜ ਤੋਂ ਸ਼ੁਰੂਆਤ, ਗ੍ਰਹਿ ਮੰਤਰੀ ਸ਼ਾਹ ਕਰਨਗੇ ਸ਼ਿਰਕਤ

ETV Bharat Logo

Copyright © 2025 Ushodaya Enterprises Pvt. Ltd., All Rights Reserved.